ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਖੂਨਦਾਨ ਕੈਂਪ

ਚੰਡੀਗੜ੍ਹ: ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਯੂਟੀ ਚੰਡੀਗੜ੍ਹ ਇਕਾਈ ਵੱਲੋਂ ਜੀਐੱਮਸੀਐੱਚ-32 ਦੇ ਟ੍ਰਾਂਸਫਿਊਜ਼ਨ ਮੈਡੀਸਿਨ ਵਿਭਾਗ ਦੇ ਸਹਿਯੋਗ ਨਾਲ ਅੱਜ ਸੈਕਟਰ-22 ਦੇ ਵੈਟਰਨਰੀ ਹਸਪਤਾਲ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਨਵੀਨ ਐੱਸਡੀਐੱਮ (ਸੈਂਟਰਲ)-ਕਮ-ਡਾਇਰੈਕਟਰ ਪਸ਼ੂ ਪਾਲਣ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ।...
ਖ਼ੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਪ੍ਰਬੰਧਕ।
Advertisement
ਚੰਡੀਗੜ੍ਹ: ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਯੂਟੀ ਚੰਡੀਗੜ੍ਹ ਇਕਾਈ ਵੱਲੋਂ ਜੀਐੱਮਸੀਐੱਚ-32 ਦੇ ਟ੍ਰਾਂਸਫਿਊਜ਼ਨ ਮੈਡੀਸਿਨ ਵਿਭਾਗ ਦੇ ਸਹਿਯੋਗ ਨਾਲ ਅੱਜ ਸੈਕਟਰ-22 ਦੇ ਵੈਟਰਨਰੀ ਹਸਪਤਾਲ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਨਵੀਨ ਐੱਸਡੀਐੱਮ (ਸੈਂਟਰਲ)-ਕਮ-ਡਾਇਰੈਕਟਰ ਪਸ਼ੂ ਪਾਲਣ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ। ਰੈਡ ਕਰਾਸ ਸੁਸਾਇਟੀ ਦੇ ਨੋਡਲ ਅਫ਼ਸਰ ਪੂਨਮ ਮਲਿਕ ਨੇ ਸੁਸਾਇਟੀ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਖੂਨਦਾਨ ਮੁਹਿੰਮਾਂ ਦੇ ਵੇਰਵੇ ਸਾਂਝੇ ਕੀਤੇ। ਅੱਜ ਦੇ ਕੈਂਪ ਵਿੱਚ 65 ਯੂਨਿਟ ਤੋਂ ਵੱਧ ਖੂਨ ਇਕੱਠਾ ਕੀਤਾ ਗਿਆ। ਡਾ. ਅਸ਼ਵਨੀ ਸੰਯੁਕਤ ਨਿਰਦੇਸ਼ਕ ਅਤੇ ਪਸ਼ੂ ਪਾਲਣ ਵਿਭਾਗ ਦੇ ਸਟਾਫ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਵਿਸ਼ਵਾਸ ਫਾਊਂਡੇਸ਼ਨ ਨੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। -ਪੱਤਰ ਪ੍ਰੇਰਕ 

 

Advertisement

Advertisement