ਬਲਾਕ ਪੱਧਰੀ ਅਧਿਆਪਕ ਸਿਖਲਾਈ ਪ੍ਰੋਗਰਾਮ
ਇੱਥੇ ਸਕੂਲ ਆਫ ਐਮੀਂਨੈਸ ਰੂਪਨਗਰ ਵਿੱਚ ਦੋ ਰੋਜ਼ਾ ਬਲਾਕ ਪੱਧਰੀ ਵਿਗਿਆਨ ਅਧਿਆਪਕਾਂ ਦਾ ਅਧਿਆਪਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਮੀਆਂਪੁਰ, ਰੂਪਨਗਰ-2 ਅਤੇ ਸਲੌਰਾ ਬਲਾਕ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਇੰਸ ਅਧਿਆਪਕਾਂ ਨੇ ਭਾਗ ਲਿਆ। ਇਸ ਪ੍ਰੋਗਰਾਮ...
Advertisement
ਇੱਥੇ ਸਕੂਲ ਆਫ ਐਮੀਂਨੈਸ ਰੂਪਨਗਰ ਵਿੱਚ ਦੋ ਰੋਜ਼ਾ ਬਲਾਕ ਪੱਧਰੀ ਵਿਗਿਆਨ ਅਧਿਆਪਕਾਂ ਦਾ ਅਧਿਆਪਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਮੀਆਂਪੁਰ, ਰੂਪਨਗਰ-2 ਅਤੇ ਸਲੌਰਾ ਬਲਾਕ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਇੰਸ ਅਧਿਆਪਕਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਬਲਾਕ ਰਿਸੋਰਸ ਪਰਸਨ ਕਵਿਤਾ ਵਰਮਾ ਅਤੇ ਰਮਨ ਕੁਮਾਰ ਨੇ ਬਹੁਤ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਕਿਰਿਆਵਾਂ ਰਾਹੀਂ ਵਿਗਿਆਨ ਨੂੰ ਸਮਝਾਇਆ। ਇਸ ਮੌਕੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਅਤੇ ਸਕੂਲ ਆਫ ਐਮੀਂਨੈਸ ਰੂਪਨਗਰ ਦੀ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਸੰਬੋਧਨ ਕੀਤਾ। ਰਿਸੋਰਸ ਪਰਸਨ ਕਵਿਤਾ ਵਰਮਾ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਰਹਿਣ ਲਈ ਪ੍ਰੇਰਿਆ।
Advertisement
Advertisement
×

