ਫਤਿਹਪੁਰ ਜੱਟਾਂ ’ਚ ਭਾਜਪਾ ਦਾ ਸਮਰਥਨ
ਹਲਕਾ ਡੇਰਾਬੱਸੀ ਦੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਬਲਾਕ ਸਮਿਤੀ ਚੋਣਾਂ ’ਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕੀਤਾ, ਜਿੱਥੇ ਪਿੰਡ ਫਤਿਹਪੁਰ ਜੱਟਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ। ਸ੍ਰੀ ਸੈਣੀ ਨੇ ਪਿੰਡ ਪਹੁੰਚ ਕਿ ਵੱਡੀ ਗਿਣਤੀ...
ਹਲਕਾ ਡੇਰਾਬੱਸੀ ਦੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਬਲਾਕ ਸਮਿਤੀ ਚੋਣਾਂ ’ਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕੀਤਾ, ਜਿੱਥੇ ਪਿੰਡ ਫਤਿਹਪੁਰ ਜੱਟਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ। ਸ੍ਰੀ ਸੈਣੀ ਨੇ ਪਿੰਡ ਪਹੁੰਚ ਕਿ ਵੱਡੀ ਗਿਣਤੀ ਪਿੰਡ ਵਾਸੀਆਂ ਦਾ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਤੇ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਹਲਕਾ ਚੋਣ ਅਬਜ਼ਰਵਰ ਹਰਵਿੰਦਰ ਸਿੰਘ ਜੱਸੀ ਨਾਲ ਪਰਾਗਪੁਰ, ਅਮਲਾਲਾ, ਕੂੜਾ ਵਾਲਾ, ਹਰੀਪੁਰ ਹਿੰਦੂਆਂ, ਰਾਮਪੁਰ ਸੈਣੀਆਂ, ਜਵਾਹਰਪੁਰ, ਮੋਰਠੀਕਰੀ ਵਿੱਚ ਕਿਹਾ ਕਿ ਲੋਕ ਭਾਜਪਾ ਦੇ ਸਾਥ ਦੇਣ ਲਈ ਤਿਆਰ ਹਨ।
ਭਾਜਪਾ ਦੇ ਪ੍ਰਚਾਰ ਨੇ ਰਫ਼ਤਾਰ ਫੜੀ
ਲਾਲੜੂ (ਪੱਤਰ ਪ੍ਰੇਰਕ): ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਪਿੰਡ ਹੰਡੇਸਰਾ, ਬਸੋਲੀ, ਬੜਾਣਾ, ਸਾਧਾਪੁਰ, ਬੱਲੋਪੁਰ, ਤੋਫਾਪੁਰ ਤੇ ਜਸਤਨਾ ਖੁਰਦ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਲੋਕਾਂ ਨੇ ਭਾਜਪਾ ਦੇ ਉਮੀਦਵਾਰਾਂ ਲਈ ਸਮਰਥਨ ਦੇਣ ਦਾ ਭਰੋਸਾ ਦਿੱਤਾ। ਪਿੰਡ ਬਸੋਲੀ ਵਿੱਚ 100 ਤੋਂ ਵੱਧ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਏ ਤੇ ਸਾਧਾਪੁਰ 200 ਲੋਕਾਂ ਨੇ ਪਾਰਟੀ ਦੀ ਹਮਾਇਤ ਕੀਤੀ। ਗੁਰਪ੍ਰੀਤ ਸਿੰਘ ਮੀਰਪੁਰਾ ਨੇ ਦੱਸਿਆ ਕਿ ਹਲਕੇ ਵਿੱਚ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ੍ਰੀ ਸੈਣੀ ਨੇ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਦੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

