Advertisement
ਭਾਜਪਾ ਵੱਲੋਂ ਮਨਾਏ ਜਾ ਰਹੇ ਸੇਵਾ ਪੱਖਵਾੜੇ ਵਜੋਂ ਅੱਜ ਮੁਹਾਲੀ ਦੇ ਫੇਜ਼ 3ਬੀ1 ਸਥਿਤ ਵੈਸ਼ਨੋ ਮਾਤਾ ਮੰਦਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ, ਥੈਲੇਸੀਮੀਆ ਚੈਰੀਟੇਬਲ ਟਰੱਸਟ ਦੇ ਰਾਜਿੰਦਰ ਕਾਲੜਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ 101 ਲੋਕਾਂ ਨੇ ਖੂਨਦਾਨ ਕੀਤਾ।
ਸਮਾਗਮ ਦਾ ਉਦਘਾਟਨ ਭਾਜਪਾ ਪੰਜਾਬ ਦੇ ਉਪ-ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕੀਤਾ। ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਕੈਂਪ ਦੌਰਾਨ ਖੂਨਦਾਨੀਆਂ ਵਿੱਚ ਆਲੇ-ਦੁਆਲੇ ਦੇ ਪੇਂਡੂ ਖੇਤਰਾਂ ਦੇ ਲੋਕ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਖੂਨਦਾਨ ਤੋਂ ਇਲਾਵਾ, ਕੈਂਪ ਵਿੱਚ ਆਏ ਲੋਕਾਂ ਤੇ ਬਜ਼ੁਰਗਾਂ ਦੀ ਸਿਹਤ ਜਾਂਚ ਵੀ ਕੀਤੀ ਗਈ। ਸ਼ੂਗਰ ਅਤੇ ਹੋਰ ਟੈਸਟ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
Advertisement
ਇਸ ਮੌਕੇ ਸੂਬਾ ਮੀਡੀਆ ਸਕੱਤਰ ਹਰਦੇਵ ਸਿੰਘ ਉੱਭਾ, ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਸ਼ੇਖਰ, ਮੰਡਲ ਪ੍ਰਧਾਨ ਰਮਨ ਸ਼ਾਲੀ, ਸੰਜੀਵ ਜੋਸ਼ੀ, ਯੁਵਾ ਮੋਰਚਾ ਪ੍ਰਧਾਨ ਤਾਹਿਲ ਸ਼ਰਮਾ, ਐੱਨ ਕੇ ਵਰਮਾ ਆਦਿ ਹਾਜ਼ਰ ਸਨ।
Advertisement
×