ਭਾਜਪਾ ਆਗੂ ਵੱਲੋਂ ਮਕਾਨ ਉਸਾਰੀ ਲਈ ਲੋੜਵੰਦ ਦੀ ਵਿੱਤੀ ਮਦਦ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 22 ਜੂਨ
ਲੰਬੇ ਸਮੇਂ ਤੋਂ ਕੱਚੀ ਛੱਤ ਹੇਠ ਰਹਿ ਰਹੀ ਪਿੰਡ ਗੁਡਾਣਾ ਦੀ ਵਿਧਵਾ ਸੁਰਜੀਤ ਕੌਰ ਨੂੰ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁਹਾਲੀ ਦੇ ਹਲਕਾ ਇੰਚਾਰਜ ਸੰਜੀਵ ਵਸ਼ਿਸ਼ਟ ਨੇ ਮਕਾਨ ਦੀ ਉਸਾਰੀ ਲਈ ਵਿਤੀ ਮੱਦਦ ਦਿੱਤੀ। ਇਸ ਮੌਕੇ ਮਹਿਲਾ ਨੇ ਦੱਸਿਆ ਕਿ ਉਹ ਬਰਸਾਤ ਦੇ ਦਿਨਾਂ ਵਿੱਚ ਕੱਚੀ ਛੱਤ ਨੂੰ ਚੋਣ ਤੋਂ ਰੋਕਣ ਲਈ ਤਿਰਪਾਲ ਪਾ ਕੇ ਸਮਾਂ ਲੰਘਾਉਂਦੀ ਸੀ।
ਭਾਜਪਾ ਆਗੂ ਸ੍ਰੀ ਵਸ਼ਿਸ਼ਟ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਗੁਰਜੰਟ ਸਿੰਘ, ਰਵੀ ਸ਼ਰਮਾ ਅਤੇ ਸਾਬਕਾ ਪੰਚ ਜਗਤਾਰ ਸਿੰਘ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਭਾਜਪਾ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਅਪੀਲ ਉੱਤੇ ਅਮਰੀਕਾ ਤੋਂ ਸੁਖਰਾਮ ਨੇ ਵੀ ਵਿਧਵਾ ਦੇ ਘਰ ਲਈ ਇੱਟਾਂ ਦੀ ਸੇਵਾ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੌਜਪੁਰ, ਪੱਤੋਂ, ਤੰਗੌਰੀ ਆਦਿ ਪਿੰਡਾਂ ਦੇ ਲੋੜਵੰਦਾਂ ਦੇ ਘਰ ਬਣਾਉਣ ਲਈ ਵੀ ਉਹ ਵਿਤੀ ਮਦਦ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਵਿਧਵਾ ਸੁਰਜੀਤ ਕੌਰ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।