ਭਾਜਪਾ ਵੱਲੋਂ ‘ਆਤਮ ਨਿਰਭਰ ਭਾਰਤ ਸੰਕਲਪ ਮੁਹਿੰਮ’ ਸ਼ੁਰੂ
ਚੰਡੀਗੜ੍ਹ ਭਾਜਪਾ ਵੱਲੋਂ ਅੱਜ ਤੋਂ ‘ਆਤਮ ਨਿਰਭਰ ਭਾਰਤ ਸੰਕਲਪ ਮੁਹਿੰਮ’ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਚੰਡੀਗੜ੍ਹ ਦੇ ਸੈਕਟਰ-33 ਸਥਿਤ ਪਾਰਟੀ ਦਫ਼ਤਰ ਤੋਂ ਕੀਤੀ ਹੈ। ਹੁਣ ਭਾਜਪਾ ਵੱਲੋਂ 25 ਦਸੰਬਰ...
Advertisement
ਚੰਡੀਗੜ੍ਹ ਭਾਜਪਾ ਵੱਲੋਂ ਅੱਜ ਤੋਂ ‘ਆਤਮ ਨਿਰਭਰ ਭਾਰਤ ਸੰਕਲਪ ਮੁਹਿੰਮ’ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਚੰਡੀਗੜ੍ਹ ਦੇ ਸੈਕਟਰ-33 ਸਥਿਤ ਪਾਰਟੀ ਦਫ਼ਤਰ ਤੋਂ ਕੀਤੀ ਹੈ। ਹੁਣ ਭਾਜਪਾ ਵੱਲੋਂ 25 ਦਸੰਬਰ ਤੱਕ ਚੰਡੀਗੜ੍ਹ ਦੇ ਹਰ ਘਰ ਤੱਕ ਪਹੁੰਚ ਕਰ ਕੇ ਲੋਕਾਂ ਨੂੰ ਸਵਦੇਸ਼ੀ ਵਸਤਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾਵੇਗਾ। ਸ੍ਰੀ ਮਲਹੋਤਰਾ ਨੇ ਕਿਹਾ ਕਿ ‘ਆਤਮ ਨਿਰਭਰ ਭਾਰਤ ਸੰਕਲਪ ਮੁਹਿੰਮ’ ਦੇਸ਼ ਦੇ ਲੋਕਾਂ ਨੂੰ ਸਿਰਫ਼ ਆਰਥਿਕ ਪੱਖ ਤੋਂ ਹੀ ਨਹੀਂ, ਬਲਕਿ ਸਮਾਜਿਕ ਤੇ ਸੱਭਿਆਚਾਰਕ ਪੱਖ ਤੋਂ ਵੀ ਮਜ਼ਬੂਤ ਕਰਦਾ ਹੈ। ਇਸ ਤਰ੍ਹਾਂ ਦੇਸ਼ ਦੇ ਲੋਕਾਂ ਵਿੱਚ ਆਤਮਵਿਸ਼ਵਾਸ ਅਤੇ ਸਥਾਨਕ ਸਸ਼ਕਤੀਕਰਨ ਦੀ ਨੀਂਹ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹਰ ਘਰ ਤੱਕ ਪਹੁੰਚ ਕਰ ਕੇ ਲੋਕਾਂ ਨੂੰ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨ ਬਾਰੇ, ਸਵੈਭਾਸ਼ਾ ਤੇ ਸਵੈਭੂਸ਼ਾ ਦੇ ਅਸੂਲਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
Advertisement
Advertisement
×