ਭਾਖੜਾ ਡੈਮ ਦੇ ਗੇਟ ਅਗਲੇ 4-5 ਦਿਨਾਂ ਲਈ ਖੁੱਲ੍ਹੇ ਰਹਿਣਗੇ: ਸਿੰਗਲਾ
ਜਗਮੋਹਨ ਸਿੰਘ/ ਰਾਕੇਸ਼ ਸੈਣੀ ਰੂਪਨਗਰ/ਨੰਗਲ, 16 ਅਗਸਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਸਤੀਸ਼ ਸਿੰਗਲਾ ਨੇ ਦੱਸਿਆ ਕਿ ਬੀਬੀਐੱਮਬੀ ਵੱਲੋਂ ਭਾਖੜਾ ਡੈਮ ਵਿੱਚੋਂ ਪਾਣੀ ਦਾ ਵਧਿਆ ਪੱਧਰ ਘੱਟ ਕਰਨ ਲਈ ਯੋਜਨਾਬੱਧ ਤਰੀਕੇ ਤੇ ਪੰਜਾਬ ਦੇ ਇੰਜਨੀਅਰਾਂ ਦੀ ਮਦਦ ਨਾਲ ਪਾਣੀ...
Advertisement
ਜਗਮੋਹਨ ਸਿੰਘ/ ਰਾਕੇਸ਼ ਸੈਣੀ
ਰੂਪਨਗਰ/ਨੰਗਲ, 16 ਅਗਸਤ
Advertisement
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਸਤੀਸ਼ ਸਿੰਗਲਾ ਨੇ ਦੱਸਿਆ ਕਿ ਬੀਬੀਐੱਮਬੀ ਵੱਲੋਂ ਭਾਖੜਾ ਡੈਮ ਵਿੱਚੋਂ ਪਾਣੀ ਦਾ ਵਧਿਆ ਪੱਧਰ ਘੱਟ ਕਰਨ ਲਈ ਯੋਜਨਾਬੱਧ ਤਰੀਕੇ ਤੇ ਪੰਜਾਬ ਦੇ ਇੰਜਨੀਅਰਾਂ ਦੀ ਮਦਦ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਵਿੱਚੋਂ ਪਾਣੀ ਛੱਡਣ ਉਪਰੰਤ ਡੈਮ ਵਿੱਚ ਪਾਣੀ ਦਾ ਪੱਧਰ 1678.50 ਫੁੱਟ ਤੋਂ ਸਵਾ ਫੁੱਟ ਘੱਟ ਕੇ ਅੱਜ ਦੁਪਹਿਰ ਤੱਕ 1677.26 ਫੁੱਟ ’ਤੇ ਆ ਚੁੱਕਿਆ ਹੈ।ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਗਲੇ ਚਾਰ ਪੰਜ ਦਿਨਾਂ ਵਿੱਚ ਪੰਜਾਬ ਅੰਦਰ ਮੀਹ ਪੈਣ ਦੇ ਆਸਾਰ ਨਹੀਂ, ਜਿਸ ਕਰਕੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਘੱਟ ਕਰਨ ਲਈ ਇਹ ਸਮਾਂ ਬਿਲਕੁਲ ਢੁੱਕਵਾਂ ਹੈ। ਉਨ੍ਹਾਂ ਉਮੀਦ ਜਤਾਈ ਕਿ ਉਨ੍ਹਾਂ ਵੱਲੋਂ ਭਾਖੜਾ ਵਿੱਚੋਂ ਅਗਲੇ 4-5 ਦਿਨ ਲਗਾਤਾਰ ਪਾਣੀ ਛੱਡ ਕੇ ਡੈਮ ਦੇ ਪਾਣੀ ਨੂੰ ਸੁਰੱਖਿਅਤ ਪੱਧਰ ਤੱਕ ਲੈ ਆਂਦਾ ਜਾਵੇਗਾ।
Advertisement
Advertisement
×