DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਅ ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ ਮਨਾਇਆ

 ਦਸਤਾਵੇਜ਼ੀ ਫ਼ਿਲਮ ‘ਕ੍ਰਾਂਤੀ ਦਾ ਕਲਾਕਾਰ’ ਦਿਖਾਈ
  • fb
  • twitter
  • whatsapp
  • whatsapp
featured-img featured-img
ਭਾਅ ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ ਮਨਾਉਣ ਮੌਕੇ ਸ਼ਰਧਾ ਭੇਟ ਕਰਦੇ ਹੋਏ ਕਲਾਕਾਰ।
Advertisement

ਸੁਚੇਤਕ ਸਕੂਲ ਆਫ਼ ਐਕਟਿੰਗ ਸਟੂਡੀਓ, ਸੈਕਟਰ 70 ਵਿੱਚ ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਦਸਤਾਵੇਜ਼ੀ ਫ਼ਿਲਮ ‘ਕ੍ਰਾਂਤੀ ਦਾ ਕਲਾਕਾਰ : ਗੁਰਸ਼ਰਨ ਸਿੰਘ ਵੀ ਵਿਖਾਈ ਗਈ।

ਸੁਚੇਤਕ ਰੰਗਮੰਚ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਤਿਆਰ ਪਹਿਲਾ ਦਸਤਾਵੇਜ਼ ਹੈ, ਜਿਸ ਨੇ ਗੁਰਸ਼ਰਨ ਸਿੰਘ ਨਾਟ-ਜਗਤ ਨਾਲ ਜੁੜਨ ਤੇ ਜੀਵਨ ਦੇ ਆਖਰੀ ਸਾਹ ਤੱਕ ਸਮਰਪਣ ਦੀ ਭਾਵਨਾ ਨੂੰ ਜ਼ਾਹਰ ਕੀਤਾ ਹੈ।

Advertisement

ਇਸ ਮੌਕੇ ਗੁਰਸ਼ਰਨ ਸਿੰਘ ਹੁਰਾਂ ਦੇ ਸ਼ਾਗਿਰਦ ਤੇ ਸਿਨੇਮਾ ਜਗਤ ਦੇ ਜਾਣੇ-ਪਛਾਣੇ ਅਦਾਕਾਰ ਹਰੀਸ਼ ਵਰਮਾ ਤੇ ਜਸਵਿੰਦਰ ਸਿੰਘ ਨੇ ਆਪਣੇ ਅਨੁਭਵ ਸਾਂਝੇ ਕੀਤੇ। ਸੁਚੇਤਕ ਸਕੂਲ ਆਫ਼ ਐਕਟਿੰਗ ਦੀਆਂ ਦੋ ਕਲਾਕਾਰ ਅਵਨੂਰ ਤੇ ਮੰਨਤ ਸ਼ਰਮਾ, ਜਿਨ੍ਹਾਂ ਦਾ ਫ਼ਿਲਮ ਜਗਤ ਵਿੱਚ ਦਾਖ਼ਲਾ ਹੋਇਆ ਹੈ, ਨੇ ਵੀ ਦਸਤਾਵੇਜ਼ੀ ਫ਼ਿਲਮ ਬਾਰੇ ਗੱਲਬਾਤ ਕੀਤੀ।

ਇਸ ਦਸਤਾਵੇਜ਼ੀ ਫ਼ਿਲਮ ਦੀ ਸਕ੍ਰਿਪਟ ਲਿਖਣ ਵਾਲ਼ੇ ਸ਼ਬਦੀਸ਼ ਨੇ ਦੱਸਿਆ ਕਿ ਇਸ ਦਾ ਫਿਲਮਾਂਕਣ ਕਰਨ ਵੇਲ਼ੇ ਸਾਡਾ ਇਸ ਖੇਤਰ ਦਾ ਗਿਆਨ ਬਹੁਤ ਸੀਮਤ ਸੀ, ਪਰ ਇੱਕ ਗੱਲ ਤੈਅ ਕਰ ਲਈ ਸੀ ਕਿ ਇਸ ਵਿੱਚ ਸਵਾਲ ਕਰਨ ਵਾਲ਼ੇ ਨਜ਼ਰ ਨਹੀਂ ਆਉਣਗੇ, ਤਾਂਕਿ ਅਸੀਂ ਆਪਣੇ ਨਾਇਕ ਦਾ ਪੱਖ ਉਨ੍ਹਾਂ ਦੀ ਜ਼ੁਬਾਨੀ ਹੀ ਸਾਹਮਣੇ ਰੱਖ ਸਕੀਏ। ਇਹ 2007 ਵਿੱਚ ਮੁਕੰਮਲ ਹੋਈ ਸੀ ਤੇ ਉਨ੍ਹਾਂ ਦੇ ਵਿਦਾ ਹੋਣ ਵੇਲ਼ੇ ਇਕਲੌਤੀ ਵੀਡੀਓ ਸੀ, ਜੋ ਵਿਖਾਈ ਜਾ ਸਕਦੀ ਸੀ। ਇਹ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਵਿਖਾਈ ਗਈ ਤੇ ਸਾਡੇ ਕੋਲੋਂ ਆਗਿਆ ਲੈ ਕੇ ਦੂਰਦਰਸ਼ਨ ਨੇ ਵੀ ਇਸਤੇਮਾਲ ਕੀਤੀ।

ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਅਸੀਂ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਗਾਜ਼ 2004 ਵਿੱਚ ਕੀਤਾ ਸੀ। ਅਸੀਂ ਲੋਕਾਂ ਨਾਲ ਵਾਅਦਾ ਕੀਤਾ ਕਿ ਬਹੁਤ ਛੇਤੀ ਦਸਤਾਵੇਜ਼ੀ ਫ਼ਿਲਮ ਤਿਆਰ ਕਰਾਂਗੇ, ਪਰ ਇਸਦੇ ਜਾਣਕਾਰਾਂ ਦਾ ਦੱਸਿਆ ਬਜਟ ਵਿਤੋਂ ਬਾਹਰਾ ਸੀ। ਇਸੇ ਲਈ ਪਹਿਲਾ ਯਤਨ ਸਿਰਫ਼ ਤਸਵੀਰਾਂ ਦਾ ਦਸਤਾਵੇਜ਼ੀਕਰਨ ਸੀ, ਜਿਸਦੀ ਪੇਸ਼ਕਾਰੀ ਲਈ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਖ਼ਾਸ ਯੋਗਦਾਨ ਸੀ। ਇਸ ਵਿਚ ਆਵਾਜ਼ ਗੁਰਪ੍ਰੀਤ ਸਿੰਘ ਵੜੈਚ ਦੀ ਲਈ ਗਈ।

Advertisement
×