ਬੇਦੀ ਨੇ ਗਮਾਡਾ ਮੁੱਖ ਪ੍ਰਸ਼ਾਸਕ ਨੂੰ ਮੰਗ ਪੱਤਰ ਦਿੱਤਾ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੀ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਦਿੱਤਾ। ਡਿਪਟੀ ਮੇਅਰ ਵੱਲੋਂ ਕੁਝ ਅਹਿਮ ਮੁੱਦੇ ਉਠਾਏ ਗਏ। ਇਨ੍ਹਾਂ ਵਿੱਚ ਵੇਸਟ ਮੈਨੇਜਮੈਂਟ ਅਤੇ ਨਵੇਂ ਡੰਪਿੰਗ ਗਰਾਊਂਡ ਦੀ ਲੋੜ, ਮੁੱਖ ਸੜਕਾਂ ਦੇ ਅਧੂਰੇ...
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੀ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਦਿੱਤਾ। ਡਿਪਟੀ ਮੇਅਰ ਵੱਲੋਂ ਕੁਝ ਅਹਿਮ ਮੁੱਦੇ ਉਠਾਏ ਗਏ। ਇਨ੍ਹਾਂ ਵਿੱਚ ਵੇਸਟ ਮੈਨੇਜਮੈਂਟ ਅਤੇ ਨਵੇਂ ਡੰਪਿੰਗ ਗਰਾਊਂਡ ਦੀ ਲੋੜ, ਮੁੱਖ ਸੜਕਾਂ ਦੇ ਅਧੂਰੇ ਕੰਮ, ਨਵੇਂ ਸ਼ਮਸ਼ਾਨਘਾਟ ਦੀ ਨਿਰਮਾਣ ਮੰਗ ਅਤੇ ਫੁਟ ਓਵਰ ਬ੍ਰਿਜਾਂ ਦੀ ਰੀਲੋਕੇਸ਼ਨ ਸ਼ਾਮਲ ਹਨ। ਸ੍ਰੀ ਬੇਦੀ ਨੇ ਕਿਹਾ ਕਿ ਪੁਰਾਣਾ ਡੰਪਿੰਗ ਗਰਾਊਂਡ ਬੰਦ ਹੋਣ ਕਾਰਨ ਮੁਹਾਲੀ ਦੇ ਕਈ ਇਲਾਕਿਆਂ ਵਿੱਚ ਕੂੜਾ ਇਕੱਠਾ ਹੋ ਰਿਹਾ ਹੈ। ਇਸ ਨਾਲ ਲੋਕਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਗਮਾਡਾ ਵੱਲੋਂ ਨਵੀਂ ਸਾਈਟ ਦੀ ਤੁਰੰਤ ਨਿਸ਼ਾਨਦੇਹੀ ਕਰਕੇ ਵੇਸਟ-ਟੂ-ਐਨਰਜੀ ਜਾਂ ਵੇਸਟ-ਟੂ-ਫਿਊਲ ਪ੍ਰਾਜੈਕਟ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਭਵਿੱਖ ਵਿੱਚ ਮੁਹਾਲੀ ਦੇ ਸਾਫ-ਸੁਥਰੇ ਪ੍ਰਬੰਧ ਨੂੰ ਸਥਿਰਤਾ ਮਿਲੇਗੀ। ਉਨ੍ਹਾਂ ਪੀ ਆਰ-6 ਸੜਕ, ਆਈ ਟੀ ਸਿਟੀ ਨਾਲ ਲੱਗਦੀ ਪੈਰਲਲ ਸੜਕ, ਸੈਕਟਰ-104 ਦੀ ਟੁੱਟੀ ਸੜਕ ਅਤੇ ਕੁੰਬੜਾ ਚੌਕ ਤੋਂ ਬਾਵਾ ਵ੍ਹਾਈਟ ਹਾਊਸ ਤੱਕ ਦੀ ਸੜਕ ਵਰਗੇ ਪ੍ਰਾਜੈਕਟਾਂ ਨੂੰ ਸਮਾਂਬੱਧ ਮੁਕੰਮਲ ਕਰਨ ਦੀ ਮੰਗ ਕੀਤੀ। ਉਨ੍ਹਾਂ ਨਵਾਂ ਸ਼ਮਸ਼ਾਨਘਾਟ ਬਣਾਉਣ ਦੀ ਵੀ ਮੰਗ ਕੀਤੀ।

