ਸੰਦੋਆ ਵੱਲੋਂ ਮਾਮਲਾ ਚੁੱਕਣ ’ਤੇ ਕੇਲਿਆਂ ਦੀ ਕੀਮਤਾਂ ’ਚ ਗਿਰਾਵਟ
ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਨੂਰਪੁਰ ਬੇਦੀ ਵਿੱਚ ਕੇਲਿਆਂ ਦੀ ਹੁੰਦੀ ਕਾਲਾਬਜ਼ਾਰੀ ਦਾ ਮਾਮਲਾ ਚੁੱਕਣ ਤੋਂ ਬਾਅਦ ਕੇਲਿਆਂ ਦੀਆਂ ਕੀਮਤਾਂ ਘਟੀਆਂ ਹਨ। ਤਿਉਹਾਰਾਂ ਨੂੰ ਦੇਖਦਿਆਂ ਮਾਰਕੀਟ ਵਿੱਚ ਕੇਲਿਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਸਨ। ਇੱਥੋਂ ਨੰਗਲ, ਸ੍ਰੀ ਆਨੰਦਪੁਰ ਸਾਹਿਬ,...
Advertisement
ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਨੂਰਪੁਰ ਬੇਦੀ ਵਿੱਚ ਕੇਲਿਆਂ ਦੀ ਹੁੰਦੀ ਕਾਲਾਬਜ਼ਾਰੀ ਦਾ ਮਾਮਲਾ ਚੁੱਕਣ ਤੋਂ ਬਾਅਦ ਕੇਲਿਆਂ ਦੀਆਂ ਕੀਮਤਾਂ ਘਟੀਆਂ ਹਨ। ਤਿਉਹਾਰਾਂ ਨੂੰ ਦੇਖਦਿਆਂ ਮਾਰਕੀਟ ਵਿੱਚ ਕੇਲਿਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਸਨ। ਇੱਥੋਂ ਨੰਗਲ, ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਸਣੇ ਕਈ ਵੱਡੇ ਸ਼ਹਿਰਾਂ ਨੂੰ ਕੇਲਾ ਸਪਲਾਈ ਹੁੰਦਾ ਹੈ। ਸਾਬਕਾ ਵਿਧਾਇਕ ਸੰਦੋਆ ਨੇ ਇਸ ਸ਼ਹਿਰ ਵਿੱਚ ਹੁੰਦੀ ਕੇਲਿਆਂ ਦੀ ਕਾਲਾਬਜ਼ਾਰੀ ਦੇ ਮੁੱਦੇ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਕੌਮੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਜਿਹੜੇ ਕੇਲੇ ਮਾਰਕੀਟ ਵਿੱਚ ਪਹਿਲਾਂ 120 ਰੁਪਏ ਦਰਜਣ ਸਨ, ਹੁਣ 80 ਰੁਪਏ ਅਤੇ 100 ਵਾਲੇ 70 ਰੁਪਏ ਦਰਜਣ ਮਿਲ ਰਹੇ ਹਨ।
Advertisement
Advertisement
×