ਬੱਲਮਗੜ੍ਹ ਮੰਦਵਾੜਾ ਦਾ ਸਾਲਾਨਾ ਮੇਲਾ ਸ਼ੁਰੂ
ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਪਿੰਡ ਬੱਲਮਗੜ੍ਹ ਮੰਦਵਾੜਾ ਦਾ ਤਿੰਨ ਦਿਨਾ ਸਾਲਾਨਾ ਗੁੱਗਾ ਨੌਵੀਂ ਮੇਲਾ ਅੱਜ ਸ਼ੁਰੂ ਹੋ ਗਿਆ। ਅੱਜ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਸ਼ਰਧਾਲੂਆਂ ਨੇ ਗੁੱਗਾ ਮਾੜੀ ਤੇ ਮੱਥਾ ਟੇਕਿਆ, ਪਰ ਮੀਂਹ ਕਾਰਨ ਕਬੱਡੀ ਕੱਪ ਅਤੇ ਵਾਲੀਬਾਲ ਟੂਰਨਾਮੈਂਟ...
Advertisement
ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਪਿੰਡ ਬੱਲਮਗੜ੍ਹ ਮੰਦਵਾੜਾ ਦਾ ਤਿੰਨ ਦਿਨਾ ਸਾਲਾਨਾ ਗੁੱਗਾ ਨੌਵੀਂ ਮੇਲਾ ਅੱਜ ਸ਼ੁਰੂ ਹੋ ਗਿਆ। ਅੱਜ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਸ਼ਰਧਾਲੂਆਂ ਨੇ ਗੁੱਗਾ ਮਾੜੀ ਤੇ ਮੱਥਾ ਟੇਕਿਆ, ਪਰ ਮੀਂਹ ਕਾਰਨ ਕਬੱਡੀ ਕੱਪ ਅਤੇ ਵਾਲੀਬਾਲ ਟੂਰਨਾਮੈਂਟ ਦੇ ਮੈਚ ਸ਼ੁਰੂ ਨਹੀਂ ਕਰਵਾਏ ਜਾ ਸਕੇ। ਖ਼ਰਾਬ ਮੌਸਮ ਨੂੰ ਵੇਖਦਿਆਂ ਹੋਇਆਂ ਪ੍ਬੰਧਕਾਂ ਵੱਲੋਂ ਖੇਡ ਮੇਲੇ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਚਾਹ ਪਕੌੜਿਆਂ ਤੇ ਰਸਗੁੱਲੇ, ਜਾਮਣਾ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬਲਵਿੰਦਰ ਰਾਣਾ, ਸ਼ਿੰਦਰ ਰਾਣਾ , ਬਾਲਕ ਰਾਮ, ਜਸਪ੍ਰੀਤ ਅਮਨ, ਪਰਮਜੀਤ ਤੇ ਕੁਲਦੀਪ ਰਾਣਾ ਆਦਿ ਵੀ ਹਾਜ਼ਰ ਸਨ।-ਪੱਤਰ ਪ੍ਰੇਰਕ
Advertisement
Advertisement
×