DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੁੱਖ, ਮਸ਼ੀਨ, ਕੁਦਰਤ ਤੇ ਅਦਬ ਦਾ ਸਮਤੋਲ ਜ਼ਰੂਰੀ: ਆਤਮਜੀਤ

ਸਾਊਥਾਲ ਲੰਡਨ ’ਚ ‘ਅਦਬੀ ਮੇਲੇ’ ਦਾ ਆਗਾਜ਼
  • fb
  • twitter
  • whatsapp
  • whatsapp
featured-img featured-img
ਸਾਊਥਾਲ ਵਿੱਚ ‘ਅਦਬੀ ਮੇਲੇ’ ਮੌਕੇ ਡਾ. ਆਤਮਜੀਤ ਤੇ ਹੋਰ ਡੈਲੀਗੇਟ।
Advertisement

ਏਸ਼ੀਅਨ ਲਿਟਰੇਰੀ ਐਂਡ ਕਲਚਰਲ ਫੋਰਮ ਯੂਕੇ ਵੱਲੋਂ ਲੰਡਨ ਦੇ ਸਾਊਥਾਲ ’ਚ ਦੂਜੇ ‘ਅਦਬੀ ਮੇਲੇ’ ਦਾ ਉਦਘਾਟਨ ਉੱਘੇ ਨਾਟਕਕਾਰ ਡਾ. ਆਤਮਜੀਤ ਵੱਲੋਂ ਕੀਤਾ ਗਿਆ। ਮੇਲੇ ’ਚ ਪੁੱਜੇ ਸਾਹਿਤਕਾਰਾਂ, ਪਾਠਕਾਂ ਤੇ ਦਰਸ਼ਕਾਂ ਦਾ ਪ੍ਰੋਗਰਾਮ ਪ੍ਰਬੰਧਕ ਸ਼ਾਇਰ ਰਾਜਿੰਦਰਜੀਤ ਨੇ ਨਿੱਘਾ ਸਵਾਗਤ ਕੀਤਾ। ਮੁੱਖ ਪ੍ਰਬੰਧਕ ਪੰਜਾਬੀ ਸ਼ਾਇਰ ਅਜ਼ੀਮ ਸ਼ੇਖਰ ਨੇ ਅਦਬੀ ਮੇਲੇ ਦਾ ਮੁੱਖ ਮੰਤਵ ਬਾਰੇ ਚਾਨਣਾ ਪਾਇਆ।

ਡਾ. ਆਤਮਜੀਤ ਨੇ ਮਨੁੱਖ, ਮਸ਼ੀਨ, ਕੁਦਰਤ ਤੇ ਅਦਬ’ ਵਿਸ਼ੇ ’ਤੇ ਸੰਬੋਧਨ ਕਰਦਿਆਂ ਕਿਹਾ, ‘‘ਮਸ਼ੀਨ ਨੂੰ ਜੀਵਨ ’ਚੋਂ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ ਜਾ ਸਕਦਾ। ਬਾਹਰੀ ਕੁਦਰਤ ਨੂੰ ਖਾਰਜ ਕਰਨਾ ਵੀ ਨਹੀਂ ਚਾਹੀਦਾ ਤੇ ਅੰਦਰਲੀ ਕੁਦਰਤ ’ਤੇ ਕਾਬੂ ਪਾਉਣ ਦੀ ਲੋੜ ਹੈ। ਅਦਬ ਹਮੇਸ਼ਾ ਯਾਦ ਕਰਵਾਉਂਦਾ ਹੈ ਕਿ ਬਾਹਰੀ ਤੇ ਅੰਦਰੂਨੀ ਕੁਦਰਤ ਅਤੇ ਮਸ਼ੀਨ ਨਾਲ ਸਾਡਾ ਸਹਿਚਾਰੀ ਤੇ ਸੰਜੋਗੀ ਰਿਸ਼ਤਾ ਹੋਣਾ ਚਾਹੀਦਾ ਹੈ। ਸਾਨੂੰ ਇਨ੍ਹਾਂ ਦਾ ਗੁਲਾਮ ਬਣਨਾ ਚਾਹੀਦਾ ਤੇ ਨਾ ਹੀ ਇਨ੍ਹਾਂ ਨੂੰ ਗੁਲਾਮ ਬਣਾਉਣ ਦੀ ਇੱਛਾ ਹੋਣੀ ਚਾਹੀਦੀ।’’ ਉਨ੍ਹਾਂ ਕਿਹਾ ਕਿ ਮਸਨੂਈ ਬੌਧਿਕਤਾ (ਏਆਈ) ਦਾ ਫਾਇਦਾ ਉਠਾਉਣ ਦੀ ਲੋੜ ਹੈ। ਨਕਲੀ ਤੇ ਬਨਾਉਟੀ ਲੋਕਾਂ ਨੂੰ ਇਸ ਤੋਂ ਡਰਨਾ ਚਾਹੀਦਾ ਹੈ ਪਰ ਸਿਰਜਣਾਤਮਕ ਲੋਕਾਂ ਨੂੰ ਇਸ ਤੋਂ ਕੋਈ ਚੁਣੌਤੀ ਨਹੀਂ ਹੈ।

Advertisement

ਆਤਮਜੀਤ ਮੁਤਾਬਕ ਮਨੁੱਖ ਤੇ ਅਦਬ ਦੋਵਾਂ ਦੇ ਗੌਰਵ ਨੂੰ ਅੱਜ ਵੀ ਪਹਿਲਾਂ ਵਾਲਾ ਰੁਤਬਾ ਹਾਸਲ ਹੈ, ਜਿਸ ਨੂੰ ਬਰਕਰਾਰ ਰੱਖਣ ਲਈ ਯਤਨ ਕਰਦੇ ਰਹਿਣਾ ਹੀ ਜਿਊਂਦੇ ਹੋਣ ਦੀ ਨਿਸ਼ਾਨੀ ਹੈ। ਮੇਲੇ ਸਬੰਧੀ ਉਨ੍ਹਾਂ ਕਿਹਾ ਕਿ ਆਪਣੀ ਭਾਸ਼ਾ, ਮਾਂ-ਬੋਲੀ, ਸੱਭਿਆਚਾਰ ਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ‘ਅਦਬੀ ਮੇਲੇ’ ਸ਼ੁੱਭ ਸੰਕੇਤ ਹਨ।

Advertisement
×