ਬੈਂਸ ਨੇ ਮੰਦਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹਲਕੇ ਦੇ ਲਗਪੱਗ ਹਰ ਪ੍ਰਭਾਵਿਤ ਪਿੰਡ, ਸ਼ਹਿਰ ਵਿੱਚ ਜਾ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਨ ਖੁਦ ਸੰਭਾਲ ਰਹੇ ਹਨ। ਨੰਗਲ ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦਾ ਕੁਝ ਹਿੱਸਾ ਸਤਲੁਜ ਦਰਿਆ ਦੇ ਤੇਜ਼ ਵਹਾਅ ਵਿੱਚ ਨੁਕਸਾਨੇ ਜਾਣ ਦੀ ਮੁਰੰਮਤ ਦੇ ਕੰਮ ਦਾ ਬੈਂਸ ਨੇ ਖੁਦ ਸੰਭਾਲ ਲਿਆ ਹੈ। ਉਨ੍ਹਾਂ ਵੱਲੋਂ 1.27 ਕਰੋੜ ਦੀ ਲਾਗਤ ਨਾਲ ਇਸ ਪ੍ਰਾਚੀਨ ਮੰਦਰ ਦੀ ਇਮਾਰਤ ਨੂੰ ਪੱਕੇ ਤੌਰ ’ਤੇ ਮਜ਼ਬੂਤ ਕਰਨ ਲਈ ਵੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕੋਆਰਡੀਨਟਰ ਡਾ. ਸੰਜੀਵ ਗੌਤਮ, ਮੀਡੀਆ ਸਲਾਹਕਾਰ ਦੀਪਕ ਸੋਨੀ, ਸਤੀਸ਼ ਚੋਪੜਾ, ਕੇਹਰ ਸਿੰਘ, ਜਸਪ੍ਰੀਤ ਸਿੰਘ, ਚੰਨਣ ਸਿੰਘ, ਪੱਮੂ ਢਿੱਲੋਂ, ਪ੍ਰਧਾਨ ਰੋਹਿਤ ਕਾਲੀਅ, ਨਿਸ਼ਾਤ ਗੁਪਤਾ, ਹਿਤੇਸ਼ ਸ਼ਰਮਾ ਦੀਪੂ, ਸਰਪੰਚ ਜਸਪਾਲ, ਸੁਮਿਤ ਦੀਵਾਨ, ਮਨਜੋਤ ਰਾਣਾ, ਸੱਗੀ, ਐਡਵੋਕੇਟ ਨੀਰਜ, ਦਲਜੀਤ ਸਿੰਘ ਕਾਕਾ, ਨਿਤਿਨ ਬਾਸੋਵਾਲ, ਅੰਕੁਸ਼, ਨਿਤਿਨ ਭਲਾਣ, ਸਾਗਰ ਸੋਬਿਤ, ਮਨਿੰਦਰ ਕੈਫ, ਮੰਗਲ ਸੈਣੀ, ਰਮਾ ਫੋਜੀ, ਹਨੀ ਭੱਟੋ ਹਾਜ਼ਰ ਸਨ।
ਡੀ ਸੀ ਤੇ ਐੱਸ ਐਸ ਪੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ
ਪਿਛਲੇ ਕਰੀਬ 24 ਘੰਟਿਆਂ ਤੋਂ ਭਾਖੜਾ ਡੈਮ ਤੋਂ ਲਗਾਤਾਰ 85 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਹੁਣ ਪਾਣੀ ਦੀ ਮਾਤਰਾ 70 ਹਜ਼ਾਰ ਕਿਊਸਿਕ ਕਰ ਦਿੱਤੀ ਹੈ। ਇਸ ਨਾਲ ਉਨ੍ਹਾਂ ਪਿੰਡਾਂ ਨੂੰ ਰਾਹਤ ਮਿਲੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆਂ ਨੇ ਨੰਗਲ ਦੇ ਹੜ੍ਹਾਂ ਵਰਗੇ ਹਾਲਾਤ ਨਾਲ ਜੂਝ ਰਹੇ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਭਾਖੜਾ ਡੈਮ ਵੱਲੋਂ ਵਾਧੂ ਮਾਤਰਾ ਵਿਚ ਪਾਣੀ ਛੱਡੇ ਜਾਣ ਅਤੇ ਹਿਮਾਚਲ ਪ੍ਰਦੇਸ਼ -ਪੰਜਾਬ ਅਤੇ ਬੀਬੀਐੱਮ ਬੀ ਦੇ ਕੈਚਮੈਂਟ ਏਰੀਏ ਵਿੱਚ ਹੋਈ ਭਾਰੀ ਬਰਸਾਤ ਕਾਰਨ ਨੰਗਲ ਉਪ ਮੰਡਲ ਦੇ ਲਗਭਗ 15 ਪਿੰਡ ਤੇ ਸ੍ਰੀ ਅਨੰਦਪੁਰ ਸਾਹਿਬ ਦੇ 5-6 ਪਿੰਡ ਪ੍ਰਭਾਵਿਤ ਹੋਏ ਸਨ। ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਰੈਸਕਿਊ ਟੀਮਾਂ ਐਕਟਿਵ ਹਨ, ਕੁਇੱਕ ਰਿਸਪਾਂਸ ਟੀਮ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆ ਹੋਈਆ ਹਨ।
ਵਿਧਾਇਕ ਚੱਢਾ ਵੱਲੋਂ ਖੇੜੀ ਤੇ ਬਟਾਰਲਾ ਪਿੰਡਾਂ ਦਾ ਜਾਇਜ਼ਾ
ਨੂਰਪੁਰ ਬੇਦੀ (ਬਲਵਿੰਦਰ ਰੈਤ): ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹੜ੍ਹ ਪ੍ਰਭਾਵਿਤ ਪਿੰਡ ਖੇੜੀ ਅਤੇ ਬਟਾਰਲਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡਾਂ ਵਿੱਚ ਭਾਖੜਾ ਅਤੇ ਸਤਲੁਜ ਦਰਿਆ ਤੋਂ ਆ ਰਹੇ ਪਾਣੀ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲਿਆ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪਿੰਡ ਵਾਸੀਆਂ ਦੀ ਹਰ ਇੱਕ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਕਮੀ ਨਾ ਛੱਡੀ ਜਾਵੇ।