ਪੱਛੜੇ ਵਰਗ ਮੋਦੀ ਦੀ ਅਗਵਾਈ ’ਚ ਅੱਗੇ ਵਧ ਰਹੇ ਨੇ: ਸੈਣੀ
ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੇਂਡੂ ਭਾਰਤ ਤੇਜ਼ੀ ਨਾਲ ਵਿਕਾਸ ਦੇ ਰਸਤੇ ਅੱਗੇ ਵੱਧ ਰਿਹਾ ਹੈ। ਉਹ ਪਿੰਡ ਰਾਣੀ ਮਾਜਰਾ ਵਿੱਚ ਮਾਤਾ ਸ਼ੀਤਲਾ ਦੇਵੀ ਮੰਦਰ ’ਚ ਹਾਜ਼ਰੀ ਭਰਨ ਉਪਰੰਤ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਨ੍ਹਾਂ ਆਪਣੀ ਕਿਰਤ ਵਿਚੋਂ ਮੰਦਰ ਨਿਰਮਾਣ ਲਈ ਯੋਗਦਾਨ ਵੀ ਪਾਇਆ।
ਸ੍ਰੀ ਸੈਣੀ ਨੇ ਕਿਹਾ ਕਿ ਮੋਦੀ ਸਰਕਾਰ ਦੇ 11 ਸਾਲ ਲੋਕ ਕੇਂਦਰਿਤ ਪ੍ਰਸ਼ਾਸਨ ਦਾ ਸਪੱਸ਼ਟ ਪ੍ਰਮਾਣ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਗਰੀਬ ਪਰਿਵਾਰ ਪੱਕੇ ਘਰ ਬਣਾਉਣ ਯੋਗ ਹੋਏ, ਆਯੂਸ਼ਮਾਨ ਭਾਰਤ ਨਾਲ ਮੁਫਤ ਸਿਹਤ ਸੇਵਾਵਾਂ ਮਿਲ ਰਹੀਆਂ ਹਨ, ਜਦਕਿ ਉੱਜਵਲਾ ਯੋਜਨਾ ਨਾਲ ਲੱਖਾਂ ਔਰਤਾਂ ਨੂੰ ਧੂੰਏਂ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਐੱਸਸੀ-ਐੱਸਟੀ ਭਾਈਚਾਰਾ ਜੋ ਦਹਾਕਿਆਂ ਤੋਂ ਪੱਛੜ ਰਹੇ ਸਨ, ਅੱਜ ਮਾਣ ਨਾਲ ਅੱਗੇ ਵਧ ਰਹੇ ਹਨ ਅਤੇ ਆਤਮਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਕਰ ਰਹੇ ਹਨ। ਸ੍ਰੀ ਸੈਣੀ ਨੇ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਹਰ ਪਿੰਡ ਤੇ ਕਸਬੇ ਤੱਕ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਪਹੁੰਚਾਉਣ ਲਈ ਵਚਨਬੱਧ ਹਨ। ਇਸ ਮੌਕੇ ਰਾਜਿੰਦਰ ਸਿੰਘ, ਸੁਖਬੀਰ ਸਿੰਘ, ਪੰਚ ਰਾਜਕੁਮਾਰ, ਪੰਚ ਧਰਮਪਾਲ, ਨਿਰਮਲ ਸਿੰਘ, ਰਾਜੂ, ਜਸਮੇਰ ਸਿੰਘ, ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਸਨਤ ਭਾਰਦਵਾਜ, ਦਵਿੰਦਰ ਸਿੰਘ ਧਨੋਨੀ ਤੇ ਪਤਵੰਤੇ ਹਾਜ਼ਰ ਸਨ।