ਪ੍ਰਭ ਆਸਰਾ ਦੇ ਪੰਘੂੜੇ ’ਚੋਂ ਬੱਚੀ ਮਿਲੀ
ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਪਡਿਆਲਾ ਦੀ ਸਮਾਜ ਸੇਵੀ ਸੰਸਥਾ ਨੇ ਇੱਕ ਹੋਰ ਨੰਨ੍ਹੀ ਜਾਨ ਨੂੰ ਨਵਾਂ ਜਨਮ ਦਿੱਤਾ ਹੈ। ਸੰਸਥਾ ਦੇ ਗੇਟ ’ਤੇ ਲਾਏ ਪੰਘੂੜੇ ਵਿੱਚ ਕੋਈ ਦੋ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ। ਸੰਸਥਾ ਵੱਲੋਂ ਬੱਚੀ ਦੀ...
Advertisement
ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਪਡਿਆਲਾ ਦੀ ਸਮਾਜ ਸੇਵੀ ਸੰਸਥਾ ਨੇ ਇੱਕ ਹੋਰ ਨੰਨ੍ਹੀ ਜਾਨ ਨੂੰ ਨਵਾਂ ਜਨਮ ਦਿੱਤਾ ਹੈ। ਸੰਸਥਾ ਦੇ ਗੇਟ ’ਤੇ ਲਾਏ ਪੰਘੂੜੇ ਵਿੱਚ ਕੋਈ ਦੋ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ। ਸੰਸਥਾ ਵੱਲੋਂ ਬੱਚੀ ਦੀ ਸੇਵਾ ਸੰਭਾਲ ’ਤੇ ਡਾਕਟਰੀ ਇਲਾਜ ਕਰਵਾਇਆ ਜਾ ਰਿਹਾ ਹੈ।
ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਭਰੂਣ ਹੱਤਿਆ ਰੋਕਣ ਦੇ ਮਨੋਰਥ ਨਾਲ ਸੰਸਥਾ ਦੇ ਗੇਟ ’ਤੇ ਲਗਾਏ ਪੰਘੂੜੇ ਵਿਚੋਂ ਬੱਚੀ ਮਿਲੀ ਹੈ ਜਿਸ ਦੀ ਸੇਵਾ ਸੰਭਾਲ ਤੇ ਸੁਰੱਖਿਆ ਬਾਬਤ ਇੰਤਜ਼ਾਮ ਕੀਤੇ ਗਏ ਹਨ। ਰਜਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੱਚੀ ਦੇ ਕੱਪੜੇ ਬਦਲੇ ਤਾਂ ਦੇਖਿਆ ਕਿ ਬੱਚੀ ਦਾ ਖੱਬਾ ਹੱਥ ਨਹੀਂ ਹੈ। ਇਸ ਸਬੰਧੀ ਸੰਸਥਾ ਵਲੋਂ ਤੁਰੰਤ ਕੁਰਾਲੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੁਹਾਲੀ ਨੂੰ ਵੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਮੁਹਾਲੀ ਸਥਿੱਤ ਫੇਜ਼ 6 ਦੇ ਹਸਪਤਾਲ ਵਿੱਚ ਬੱਚੀ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ।
Advertisement
Advertisement
Advertisement
×

