ਬਾਬਾ ਰਣਜੀਤ ਸਿੰਘ ਵੱਲੋਂ ਸੜਕਾਂ ਦੇ ਟੋਏ ਪੁਰਨ ਦਾ ਕੰਮ ਸ਼ੁਰੂ
ਬਸੀ ਪਠਾਣਾਂ-ਉੱਚਾ ਪਿੰਡ ਸੜਕ ’ਤੇ ਥਾਂ-ਥਾਂ ਪਏ ਟੋਇਅਾਂ ਕਾਰਨ ਰਾਹਗੀਰ ਹੁੰਦੇ ਸਨ ਪ੍ਰੇਸ਼ਾਨ
Advertisement
ਬਾਬਾ ਰਣਜੀਤ ਸਿੰਘ ਜੀ ਗੁਰਦੁਆਰਾ ਬਾਉਲੀ ਸਾਹਿਬ ਬਾਠਾਂ ਕਲਾਂ ਵੱਲੋਂ ਬਸੀ ਪਠਾਣਾਂ-ਉੱਚਾ ਪਿੰਡ ਸੜਕ ’ਤੇ ਪਏ ਟੋਇਆਂ ਨੂੰ ਪੂਰਨ ਦੀ ਕਾਰ ਸੇਵਾ ਸਾਬਕਾ ਜ਼ਿਲ੍ਹਾ ਭਲਾਈ ਅਫ਼ਸਰ ਜਸਵੀਰ ਸਿੰਘ ਢਿੱਲੋਂ, ਰਾਜੀਵ ਬੈਕਟਰ (ਪੱਪੀ), ਬਲਜੀਤ ਸਿੰਘ ਢਿੱਲੋਂ, ਜਤਿੰਦਰਪਾਲ ਸਿੰਘ ਮਹਿਮਦਪੁਰ, ਰਾਜੀਵ ਵਾਲਮੀਕੀ, ਬਲਜਿੰਦਰ ਸਿੰਘ ਬਾਠਾਂ ਕਲਾਂ, ਸਰਪੰਚ ਪਾਲ ਸਿੰਘ, ਪ੍ਰਧਾਨ ਲਖਵਿੰਦਰ ਸਿੰਘ, ਸਤਨਾਮ ਸਿੰਘ ਸੱਤੂ, ਤਲਵਿੰਦਰ ਸਿੰਘ ਬਾਠ, ਮੇਜਰ ਸਿੰਘ ਗਿੱਲ, ਗੁਰਜੋਤ ਸਿੰਘ, ਬਲਕਾਰ ਸਿੰਘ, ਗੋਲਡੀ, ਕਾਲਾ ਅਤੇ ਹੈਪੀ ਜੇ.ਸੀ.ਬੀ., ਚੰਦੀ, ਸਤਨਾਮ ਸਿੰਘ ਨਿੱਕੂ ਅਤੇ ਪ੍ਰਭਜੋਤ ਸਿੰਘ ਨੂੰ ਨਾਲ ਲੈ ਕੇ ਸ਼ੁਰੂ ਕੀਤੀ ਗਈ। ਬਾਬਾ ਰਣਜੀਤ ਸਿੰਘ ਨੇ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਸਨ ਤੇ ਬਦਲਵੇਂ ਰਾਹਾਂ ਰਾਹੀਂ ਜਾਣਾ ਪੈਂਦਾ ਸੀ। ਬਾਬਾ ਜੀ ਦੇ ਇਸ ਸਮਾਜ ਭਲਾਈ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਸੇਵਾ-ਮੁਕਤ ਜ਼ਿਲ੍ਹਾ ਭਲਾਈ ਅਫਸਰ ਜਸਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਕਾਰ ਸੇਵਾ ਦੀ ਸਮਾਜ ਦੇ ਹਰ ਵਰਗ ਵੱਲੋਂ ਸ਼ਲਾਘਾ ਹੋ ਰਹੀ ਹੈ।
Advertisement
Advertisement
×