ਵੋਟ ਚੋਰੀ ਤੋਂ ਬਚਾਅ ਲਈ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ: ਸੈਣੀ
ਇਥੇ ਪਿੰਡ ਰਾਮਪੁਰ ਬਹਾਲ ਵਿੱਚ ਜਨ-ਸੰਵਾਦ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਸਾਂਝੇ ਕੋਆਰਡੀਨੇਟਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੇਰਾਬੱਸੀ ਵਿਧਾਨ ਸਭਾ ਖੇਤਰ ਤੋਂ ਡੈਲੀਗੇਟ ਅਮਿਤ ਬਾਵਾ ਸੈਣੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਵੋਟ ਚੋਰੀ ਦੇ ਖ਼ਿਲਾਫ਼ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਸ੍ਰੀ ਸੈਣੀ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਚੋਣ ਕਮਿਸ਼ਨ ਵਲੋਂ ਸੁਪਰੀਮ ਕੋਰਟ ਵਿੱਚ ਵੀ ਤੱਥਹੀਨ ਜਵਾਬ ਦੇ ਰਹੇ ਹਨ। ਸੈਣੀ ਨੇ ਕਿਹਾ ਕਿ ਵੋਟ ਚੋਰੀ ਬਾਰੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮਹਾਦੇਵਪੁਰਾ ਦਾ ਵੋਟਿੰਗ ਡਾਟਾ ਸਬੂਤਾਂ ਨਾਲ ਦੇਸ਼ ਸਾਹਮਣੇ ਰੱਖਿਆ ਅਤੇ ਧਾਂਦਲੀ ਨੂੰ ਗੰਭੀਰਤਾ ਨਾਲ ਉਜਾਗਰ ਕੀਤਾ। ਫਿਰ ਵੀ ਭਾਜਪਾ ਤੇ ਚੋਣ ਕਮਿਸ਼ਨ ਇਸ ਬਾਰੇ ਕੋਈ ਤਥਪੂਰਨ ਜਵਾਬ ਨਹੀਂ ਦੇ ਸਕੇ।
ਅਮਿਤ ਬਾਵਾ ਸੈਣੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੀ ਚਾਲ ਨੂੰ ਨਾਕਾਮ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਸਭ ਨੂੰ ਜਾਗਰੂਕ ਰਹਿਣਾ ਹੋਵੇਗਾ, ਆਪਣੇ ਆਸ-ਪਾਸ ਵੋਟਰਾਂ ਨਾਲ ਸੰਪਰਕ ਬਣਾਈ ਰੱਖੋ ਅਤੇ ਵੋਟਰ ਸੂਚੀ ਨੂੰ ਵੇਲੇ-ਵੇਲੇ ਚੈੱਕ ਕਰਦੇ ਰਹੋ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਰਾਹੀਂ ਫਰਜ਼ੀ ਵੋਟ ਬਣਾਉਣ ਜਾਂ ਅਸਲੀ ਵੋਟਾਂ ’ਚੋਂ ਕੱਟ ਕਰਨ ਦੇ ਯਤਨ ਵੀ ਕੀਤੇ ਜਾ ਸਕਦੇ ਹਨ।
ਜਨ-ਸੰਵਾਦ ਪ੍ਰੋਗਰਾਮ ਦੌਰਾਨ ਲੋਕਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਖੇਤਰ ਦੀਆਂ ਮੁਸ਼ਕਲਾਂ ’ਤੇ ਵੀ ਆਪਣੀ ਗੱਲ ਰੱਖੀ। ਇਲਾਕੇ ਵਿਚ ਫੈਲੀ ਗੰਦਗੀ, ਪਾਣੀ ਭਰਨ, ਟੁੱਟੀਆਂ ਸੜਕਾਂ ਅਤੇ ਲਾਅ-ਐਂਡ-ਆਰਡਰ ਮਾਮਲਿਆਂ ਦੀ ਬੇਪਰਵਾਹੀ ’ਤੇ ਲੋਕਾਂ ਨੇ ਰੋਸ ਜਤਾਇਆ।
ਇਸ ਪ੍ਰੋਗਰਾਮ ਵਿਚ ਤਰਸੇਮ ਰਾਣਾ, ਰਵਿੰਦਰ ਰਾਣਾ, ਰਾਜੂ ਰਾਣਾ, ਬਬਲੂ ਰਾਣਾ, ਮੋਂਗਾ ਰਾਣਾ, ਸੋਨੂ ਸ਼ਰਮਾ, ਕਾਲੂ ਰਾਣਾ, ਅਭਿਸ਼ੇਕ ਰਾਣਾ ਸ਼ਾਮਲ ਸਨ।