ਪਿੰਡ ਜੰਡਪੁਰ ਵਿੱਚ 10 ਤੋਂ 12 ਅਕਤੂਬਰ ਤੱਕ ਹੋਣ ਵਾਲਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਸੀ ਜੋ ਹੁਣ 28 ਤੋਂ 30 ਅਕਤੂਬਰ ਤੱਕ ਹੋਵੇਗਾ। ਇਸ ਸਬੰਧੀ ਖਰੜ ਨਗਰ ਕੌਂਸਲ ਦੇ ਮੈਂਬਰ ਗੋਬਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਹ ਸਮਾਗਮ ਬੀਤੇ ਦਿਨੀਂ ਹੋਈ ਬਰਸਾਤ ਕਾਰਨ ਅੱਗੇ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਹੋਈ ਬਾਰਿਸ਼ ਕਾਰਨ ਸਮਾਗਮ ਵਾਲੀ ਥਾਂ ਗਿੱਲੀ ਅਤੇ ਗਾਰ ਵਾਲੀ ਹੋ ਗਈ ਹੈ ਜਿਸ ਕਾਰਨ ਸਮਾਗਮਾਂ ਨੂੰ ਹੁਣ 28 ਤੋਂ 30 ਅਕਤੂਬਰ ਤੱਕ ਉਸੇ ਥਾਂ ’ਤੇ ਕਰਵਾਇਆ ਜਾਵੇਗਾ।