ਸਵਾਰੀਆਂ ਨੂੰ ਲੈ ਕੇ ਆਟੋ ਚਾਲਕ ਝਗੜੇ; ਕੇਸ ਦਰਜ
ਪੱਤਰ ਪ੍ਰੇਰਕ ਖਰੜ, 19 ਜੁਲਾਈ ਖਰੜ ਵਿੱਚ ਆਟੋ ਚਾਲਕਾਂ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਸਵਾਰੀਆਂ ਅਤੇ ਏਰੀਏ ਨੂੰ ਲੈ ਕੇ ਚੱਲ ਰਹੀ ਤਲਖੀ ਅੱਜ ਝਗੜੇ ਦਾ ਰੂਪ ਧਾਰਨ ਕਰ ਗਈ। ਇਸ ਦੇ ਚੱਲਦਿਆਂ ਅੱਜ ਖਰੜ ਸਿਟੀ ਪੁਲੀਸ ਨੇ ਚਾਰ ਵਿਅਕਤੀਆਂ...
Advertisement
ਪੱਤਰ ਪ੍ਰੇਰਕ
ਖਰੜ, 19 ਜੁਲਾਈ
Advertisement
ਖਰੜ ਵਿੱਚ ਆਟੋ ਚਾਲਕਾਂ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਸਵਾਰੀਆਂ ਅਤੇ ਏਰੀਏ ਨੂੰ ਲੈ ਕੇ ਚੱਲ ਰਹੀ ਤਲਖੀ ਅੱਜ ਝਗੜੇ ਦਾ ਰੂਪ ਧਾਰਨ ਕਰ ਗਈ। ਇਸ ਦੇ ਚੱਲਦਿਆਂ ਅੱਜ ਖਰੜ ਸਿਟੀ ਪੁਲੀਸ ਨੇ ਚਾਰ ਵਿਅਕਤੀਆਂ ਵਿਰੁੱਧ ਧਾਰਾ 107, 151 ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਸੰਬੰਧੀ ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਅਤੇ ਗੁਰਦੀਪ ਸਿੰਘ ਨੂੰ ਅੱਜ ਖਰੜ ਦੀ ਐਸ.ਡੀ.ਐਮ ਦੀ ਕੋਰਟ ਵਿੱਚ ਪੇਸ਼ ਕੀਤਾ ਜਿਥੋਂ ਅਦਾਲਤ ਲੇ ਦੋ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜਦੋਂ ਕਿ ਦੂਜੇ ਹੋਰ ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।
Advertisement
×