ਫੈਂਸੀ ਨੰਬਰਾਂ ਦੀ ਨਿਲਾਮੀ ਸ਼ੁਰੂ
ਚੰਡੀਗੜ੍ਹ ਦੀ ਵਾਹਨ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰ ਐੱਲ ਏ) ਵੱਲੋਂ ਨਵੀਂ ਸੀਰੀਜ਼ ਸੀਐੱਚ-01-ਡੀਬੀ ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਨਿਲਾਮੀ 31 ਅਕਤੂਬਰ ਨੂੂੰ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਫੈਂਸੀ ਨੰਬਰਾਂ...
ਚੰਡੀਗੜ੍ਹ ਦੀ ਵਾਹਨ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰ ਐੱਲ ਏ) ਵੱਲੋਂ ਨਵੀਂ ਸੀਰੀਜ਼ ਸੀਐੱਚ-01-ਡੀਬੀ ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਨਿਲਾਮੀ 31 ਅਕਤੂਬਰ ਨੂੂੰ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਫੈਂਸੀ ਨੰਬਰਾਂ ਦੇ ਚਾਹਵਾਨ ਲੋਕ ਵਿਭਾਗ ਦੀ ਵੈਬਸਾਈਟ ’ਤੇ ਆਪਣੀ ਬੋਲੀ ਲਗਾ ਸਕਣਗੇ ਅਤੇ ਸਭ ਤੋਂ ਵੱਧ ਬੋਲੀ ਲਗਾਉਣ ਵਾਲਿਆਂ ਨੂੰ ਫੈਂਸੀ ਨੰਬਰ ਅਲਾਟ ਕੀਤੇ ਜਾਣਗੇ। ਇਸ ਨਿਲਾਮੀ ਦੌਰਾਨ ਨਵੀਂ ਸੀਰੀਜ਼ ਸੀ ਐੱਚ-01-ਡੀਬੀ ਦੇ ਨਾਲ-ਨਾਲ ਪੁਰਾਣੀ ਸੀਰੀਜ਼ ਸੀ ਐੱਚ-01-ਡੀ ਏ, ਸੀ ਐੱਚ-01-ਸੀ ਜ਼ੈੱਡ, ਸੀ ਐੱਚ-01-ਸੀ ਐਕਸ, ਸੀ ਐੱਚ-01-ਸੀ ਜ਼ੈੱਡ ਦੇ ਬਚੇ ਹੋਏ ਫੈਂਸੀ ਨੰਬਰਾਂ ਦੀ ਨਿਲਾਮੀ ਵੀ ਕਰਵਾਈ ਜਾ ਰਹੀ ਹੈ।
ਆਰ.ਐੱਲ.ਏ. ਵੱਲੋਂ ਇਸ ਵਾਰ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਵਧੇਰੇ ਆਮਦਨ ਹੋਣ ਦੀ ਸੰਭਾਵਣਾ ਪ੍ਰਗਟਾਈ ਜਾ ਰਹੀ ਹੈ, ਕਿਉਂਕਿ ਸ਼ਹਿਰ ਵਿੱਚ ਫੈਂਸੀ ਨੰਬਰਾਂ ਦੀ ਨਿਲਾਮੀ ਦੇ ਪਿਛਲੇ ਦੋ-ਤਿੰਨ ਗੇੜ ਵਿੱਚ ਯੂਟੀ ਪ੍ਰਸ਼ਾਸਨ ਨੇ ਚੰਗੀ ਕਮਾਈ ਕੀਤੀ ਹੈ। ਇਸ ਲਈ ਪ੍ਰਸ਼ਾਸਨ ਨੂੰ ਇਸ ਵਾਰ ਵੀ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਚੰਗੀ ਕਮਾਈ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ ਸ਼ੁਰੂ ਹੋਈ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ 22 ਅਕਤੂਬਰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਸੀ, ਜੋ ਕਿ 28 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਜਾਰੀ ਰਹੀ ਹੈ। ਇਸ ਤੋਂ ਬਾਅਦ 29 ਅਕਤੂਬਰ ਨੂੰ ਸਵੇਰੇ 10 ਵਜੇ ਤੋਂ 31 ਅਕਤੂਬਰ ਸ਼ਾਮ 5 ਵਜੇ ਤੱਕ ਫੈਂਸੀ ਨੰਬਰਾਂ ਦੀ ਈ-ਨਿਲਾਮੀ ਹੋਵੇਗੀ।

