ਸ਼ਰਾਬ ਦੇ 11 ਠੇਕਿਆਂ ਦੀ ਨਿਲਾਮੀ ਭਲਕੇ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਇਸ ਵਿੱਤ ਵਰ੍ਹੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਇਸੇ ਕਰਕੇ ਪੰਜ ਵਾਰ ਨਿਲਾਮੀ ਹੋਣ ਦੇ ਬਾਵਜੂਦ 11 ਸ਼ਰਾਬ ਦੇ ਠੇਕੇ ਨਿਲਾਮ ਹੋਣੇ ਬਕਾਇਆ ਰਹਿੰਦੇ ਹਨ, ਜਿਨ੍ਹਾਂ ਦੀ ਨਿਲਾਮੀ ਭਲਕੇ 19...
Advertisement
ਚੰਡੀਗੜ੍ਹ: ਚੰਡੀਗੜ੍ਹ ਵਿੱਚ ਇਸ ਵਿੱਤ ਵਰ੍ਹੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਇਸੇ ਕਰਕੇ ਪੰਜ ਵਾਰ ਨਿਲਾਮੀ ਹੋਣ ਦੇ ਬਾਵਜੂਦ 11 ਸ਼ਰਾਬ ਦੇ ਠੇਕੇ ਨਿਲਾਮ ਹੋਣੇ ਬਕਾਇਆ ਰਹਿੰਦੇ ਹਨ, ਜਿਨ੍ਹਾਂ ਦੀ ਨਿਲਾਮੀ ਭਲਕੇ 19 ਮਈ ਦਿਨ ਸੋਮਵਾਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ 14 ਮਈ ਨੂੰ 17 ਠੇਕਿਆਂ ਦੀ ਨਿਲਾਮੀ ਕੀਤੀ ਸੀ, ਉਸ ਦੌਰਾਨ ਸਿਰਫ਼ 6 ਠੇਕੇ ਹੀ ਨਿਲਾਮ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ 21 ਮਾਰਚ ਨੂੰ ਪਹਿਲੀ ਵਾਰ ਸ਼ਹਿਰ ਦੇ 97 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਸੀ, ਜਿਸ ਵਿੱਚੋਂ 96 ਨਿਲਾਮ ਹੋ ਗਏ ਸਨ। ਪਰ ਬਾਅਦ ਵਿੱਚ ਬੈਂਕ ਗਾਰੰਟੀਆਂ ਜਮ੍ਹਾਂ ਨਾ ਕਰਵਾਉਣ ਕਰਕੇ ਕੁਝ ਠੇਕਿਆਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ। -ਟਨਸ
Advertisement
Advertisement