ਡੀ ਏ ਵੀ ਸਕੂਲ ’ਚ ਅਥਲੈਟਿਕ ਮੁਕਾਬਲੇ
ਸਥਾਨਕ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਚ ਚੱਲ ਰਹੀ ਅਥਲੈਟਿਕ ਮੀਟ ਦੇ ਦੂਜੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਦਾ ਉਦਘਾਟਨ ਡਿਪਟੀ ਡਾਇਰੈਕਟਰ ਕਾਲਜਜ਼ ਪੰਜਾਬ ਤੇ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰੰਦਰ ਸਿੰਘ...
ਸਥਾਨਕ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਚ ਚੱਲ ਰਹੀ ਅਥਲੈਟਿਕ ਮੀਟ ਦੇ ਦੂਜੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਦਾ ਉਦਘਾਟਨ ਡਿਪਟੀ ਡਾਇਰੈਕਟਰ ਕਾਲਜਜ਼ ਪੰਜਾਬ ਤੇ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰੰਦਰ ਸਿੰਘ ਗਿੱਲ ਅਤੇ ਸਕੂਲ ਦੇ ਚੇਅਰਮੈਨ ਮੋਹਿਤ ਜੈਨ ਨੇ ਸਾਂਝੇ ਤੌਰ ’ਤੇ ਕੀਤਾ। ਪ੍ਰਿੰਸੀਪਲ ਸੰਗੀਤਾ ਰਾਣੀ ਦੀ ਦੇਖ-ਰੇਖ ਅਧੀਨ ਕਰਵਾਏ ਮੁਕਾਬਲਿਆਂ ਦੌਰਾਨ ਅੱਜ ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੇ 50 ਮੀਟਰ, 100 ਮੀਟਰ, 200 ਮੀਟਰ, ਰਿਲੇਅ ਦੌੜ, ਹਰਡਲ ਦੌੜ, ਬਨਾਨਾ ਦੌੜ, ਬੈਗ ਦੌੜ, ਬਾਲ ਕੁਲੈਕਟਿੰਗ ਦੌੜ, ਬੁੱਕ ਬੈਲੇਂਸ ਦੌੜ, ਜੰਪਿੰਗ ਦੌੜ, ਕੱਪ ਅਤੇ ਬਾਲ ਦੌੜ, ਚੇਅਰ ਗੇਮ, ਬੈਗ ਪੈਕ ਗੇਮ, ਕੱਪ ਹੋਲਡਿੰਗ, ਥਰੈੱਡ ਅਤੇ ਨੀਡਲ ਆਦਿ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਵਾਈਸ ਪ੍ਰਿੰਸੀਪਲ ਇਕਬਾਲ ਸਿੰਘ, ਮਨਜੀਤ ਕੌਰ, ਪ੍ਰਿਯਾ ਜੈਨ, ਤਨਵੀਰ ਕੌਰ, ਰਾਜਨ ਕੁਮਾਰ, ਜ਼ਿਲ੍ਹਾ ਹਾਕੀ ਕੋਚ ਲਵਜੀਤ ਸਿੰਘ, ਹਰਿੰਦਰ ਕੌਰ, ਕ੍ਰਿਸ਼ਨ ਲਾਲ, ਕੁਲਵਿੰਦਰ ਕੌਰ, ਰੀਤੂ ਜੈਨ ਅਤੇ ਸਮੂਹ ਪ੍ਰਾਇਮਰੀ ਅਤੇ ਸੈਕੰਡਰੀ ਸਟਾਫ ਮੈਂਬਰ ਹਾਜ਼ਰ ਸਨ।

