ਨਸ਼ਾ ਤਸਕਰਾਂ ਦੀਆਂ 5.19 ਕਰੋੜ ਦੀਆਂ ਜਾਇਦਾਦਾਂ ਫਰੀਜ਼
ਚੰਡੀਗੜ੍ਹ ਪੁਲੀਸ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਤੇ ਕ੍ਰਾਈਮ ਬਰਾਂਚ ਦੀ ਪੁਲੀਸ ਨੇ ਸ਼ਹਿਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਦੋ ਮਾਮਲਿਆਂ ’ਚ ਨਾਮਜ਼ਦ 16 ਜਣਿਆਂ ਵੱਲੋਂ ਨਸ਼ਾ ਤਸਕਰੀ ਨਾਲ ਬਣਾਈਆਂ 5.19 ਕਰੋੜ ਰੁਪਏ ਦੀ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ...
Advertisement
ਚੰਡੀਗੜ੍ਹ ਪੁਲੀਸ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਤੇ ਕ੍ਰਾਈਮ ਬਰਾਂਚ ਦੀ ਪੁਲੀਸ ਨੇ ਸ਼ਹਿਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਦੋ ਮਾਮਲਿਆਂ ’ਚ ਨਾਮਜ਼ਦ 16 ਜਣਿਆਂ ਵੱਲੋਂ ਨਸ਼ਾ ਤਸਕਰੀ ਨਾਲ ਬਣਾਈਆਂ 5.19 ਕਰੋੜ ਰੁਪਏ ਦੀ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਹੈ। ਇਹ ਕਾਰਵਾਈ ਥਾਣਾ ਸੈਕਟਰ-34 ਦੀ ਪੁਲੀਸ ਵੱਲੋਂ 28 ਜੁਲਾਈ 2023 ਨੂੰ ਦਰਜ ਕੀਤੇ ਗਏ ਮਾਮਲੇ ਵਿੱਚ ਕੀਤੀ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਸ਼ੁਭਮ ਜੈਨ, ਗੌਰਵ, ਪੁਨੀਤ ਕੁਮਾਰ, ਪਵਨ ਪ੍ਰੀਤ ਸਿੰਘ, ਰਵਿੰਦਰ, ਜਗਜੀਤ, ਚੰਦਨ ਤੇ ਮਨੀ ਵਿਰੁੱਧ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਥਾਣਾ ਕ੍ਰਾਈਮ ਬ੍ਰਾਂਚ ਦੀ ਪੁਲੀਸ ਵੱਲੋਂ 14 ਜਨਵਰੀ 2025 ਨੂੰ ਨਵਨੀਤ ਕੌਰ, ਬਲਕਾਰ ਸਿੰਘ, ਸਤਨਾਮ ਸਿੰਘ, ਚਮਕੌਰ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਸੋਨਾ ਸਿੰਘ, ਗੁਰਮੀਤ ਸਿੰਘ ਤੇ ਸੁਰਿੰਦਰ ਕੌਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
Advertisement
Advertisement
×