ਚੋਰੀ ਦੇ ਵਾਹਨਾਂ ਸਮੇਤ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 10 ਦਸੰਬਰ ਇਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦਾ ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਥਾਣੇਦਾਰ ਕੁਲਬੀਰ ਰਾਜ ਨੇ ਦੱਸਿਆ ਹੈ ਕਿ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਦਸੰਬਰ
Advertisement
ਇਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦਾ ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਥਾਣੇਦਾਰ ਕੁਲਬੀਰ ਰਾਜ ਨੇ ਦੱਸਿਆ ਹੈ ਕਿ ਮੁੱਖਬਰ ਖਾਸ ਦੀ ਇਤਲਾਹ ’ਤੇ ਰਾਜਵੀਰ ਸਿੰਘ ਉਰਫ਼ ਧੋਨੀ ਵਾਸੀ ਮੁਹੱਲਾ ਰਵੀਦਾਸ ਨਗਰ ਮਾਲੇਰਕੋਟਲਾ ਅਤੇ ਰੋਹਿਤ ਉਰਫ਼ ਸੰਜੂ ਵਾਸੀ ਨੇੜੇ ਮਾਰੀਅੰਮਾ ਮੰਦਿਰ ਕਿਲਾ ਮੁੱਹਲਾ ਨੂੰ ਚੋਰੀ ਦੇ ਐਕਟਿਵਾ ਸਕੂਟਰ ’ਤੇ ਆਉਂਦਿਆਂ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੇ ਥਾਣੇਦਾਰ ਅਜਮੇਰ ਸਿੰਘ ਨੇ ਦੱਸਿਆ ਹੈ ਸਾਜਿਦ ਖਾਨ ਵਾਸੀ ਮੁਸਲਿਮ ਕਲੋਨੀ ਅਤੇ ਸਾਗਰ ਵਾਸੀ ਸ਼ੇਰਪੁਰ ਖੁਰਦ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ ਹੈ।
Advertisement
×