ਲੁੱਟ-ਖੋਹ ਦੇ ਦੋਸ਼ ਹੇਠ ਕਾਬੂ
ਫਗਵਾੜਾ: ਥਾਣਾ ਸਿਟੀ ਪੁਲੀਸ ਨੇ ਨੌਜਵਾਨ ਤੋਂ ਨਕਦੀ ਲੁੱਟਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਨੁਜ ਕੁਮਾਰ ਪੁੱਤਰ ਕਿਸ਼ੋਰ ਸ਼ਾਹ ਵਾਸੀ ਚਾਚੋਕੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਕੰਮ...
Advertisement
ਫਗਵਾੜਾ: ਥਾਣਾ ਸਿਟੀ ਪੁਲੀਸ ਨੇ ਨੌਜਵਾਨ ਤੋਂ ਨਕਦੀ ਲੁੱਟਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਨੁਜ ਕੁਮਾਰ ਪੁੱਤਰ ਕਿਸ਼ੋਰ ਸ਼ਾਹ ਵਾਸੀ ਚਾਚੋਕੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਕੰਮ ਤੋਂ ਵਾਪਸ ਘਰ ਚਾਚੋਕੀ ਵੱਲ ਜਾ ਰਿਹਾ ਸੀ ਤਾਂ ਪਿਛੇ ਤੋਂ ਮੋਟਰਸਾਈਕਲਾਂ ’ਤੇ ਚਾਰ ਨੌਜਵਾਨ ਆਏ ਜਿਨ੍ਹਾਂ ਨੇ ਉ ਸਨੂੰ ਰੋਕ ਲਿਆ ਤੇ ਦਾਤਰ ਦਿਖਾ ਕੇ ਉਸ ਪਾਸੋਂ ਇੱਕ ਮੋਬਾਈਲ ਤੇ 2200 ਰੁਪਏ ਦੀ ਨਕਦੀ ਖੋਹ ਕੇ ਲੈ ਗਏ। ਜਿਸ ਸਬੰਧ ’ਚ ਪੁਲੀਸ ਵਲੋਂ ਕੀਤੀ ਜਾਂਚ ਉਪਰੰਤ ਜਸਪ੍ਰੀਤ ਕੌਲ ਵਾਸੀ ਹਦੀਆਬਾਦ ਨੂੰ ਕਾਬੂ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement
×