ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਹੇਠ ਇੱਕ ਮੁਲਜ਼ਮ ਨੂੰ ਅੰਬਾਲਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਗੋਪਾਲ ਵਜੋਂ ਹੋਈ ਹੈ ਜੋ ਸ਼ਹਿਜ਼ਾਦਪੁਰ ਦੇ ਵਾਲਮੀਕਿ ਮੰਦਰ ਨੇੜੇ ਦਾ ਰਹਿਣ...
Advertisement
ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਹੇਠ ਇੱਕ ਮੁਲਜ਼ਮ ਨੂੰ ਅੰਬਾਲਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਗੋਪਾਲ ਵਜੋਂ ਹੋਈ ਹੈ ਜੋ ਸ਼ਹਿਜ਼ਾਦਪੁਰ ਦੇ ਵਾਲਮੀਕਿ ਮੰਦਰ ਨੇੜੇ ਦਾ ਰਹਿਣ ਵਾਲਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਅੰਕੁਸ਼ ਕੁਮਾਰ ਨੇ ਸ਼ਹਿਜ਼ਾਦਪੁਰ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਪਹਿਲੀ ਫਰਵਰੀ 2024 ਤੋਂ 12 ਮਾਰਚ 2024 ਤੱਕ ਮੁਲਜ਼ਮ ਨੇ ਉਸ ਨੂੰ ਨੌਕਰੀ ਲਗਵਾਉਣ ਦਾ ਲਾਲਚ ਦੇ ਕੇ ਵੱਡੀ ਰਕਮ ਹੜੱਪ ਲਈ ਸੀ। ਇਸ ਧੋਖਾਧੜੀ ਦੇ ਮਾਮਲੇ ਵਿੱਚ ਸ਼ਿਕਾਇਤ 2 ਮਾਰਚ 2025 ਨੂੰ ਦਰਜ ਹੋਈ ਸੀ। ਪੁਲੀਸ ਨੇ ਅਦਾਲਤ ਤੋਂ ਮੁਲਜ਼ਮ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਹੋਰ ਲੋਕਾਂ ਨਾਲ ਵੀ ਧੋਖਾਧੜੀ ਹੋਣ ਦਾ ਖਦਸ਼ਾ ਹੈ।
Advertisement
Advertisement
×