ਕੁੱਟਮਾਰ ਦੇ ਦੋਸ਼ ਹੇਠ ਗ੍ਰਿਫ਼ਤਾਰ
ਇੱਥੋਂ ਦੀ ਪੁਲੀਸ ਵੱਲੋਂ ਥਾਣਾ ਬਲਦੇਵ ਨਗਰ ਵਿਚ ਦਰਜ ਮਾਰਕੁੱਟ ਕਰਕੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨਸੀਬ ਵਾਸੀ ਪਿੰਡ ਧਰਮਖੇੜੀ, ਥਾਣਾ ਬਾਂਸ, ਜ਼ਿਲ੍ਹਾ ਹਿਸਾਰ...
Advertisement
ਇੱਥੋਂ ਦੀ ਪੁਲੀਸ ਵੱਲੋਂ ਥਾਣਾ ਬਲਦੇਵ ਨਗਰ ਵਿਚ ਦਰਜ ਮਾਰਕੁੱਟ ਕਰਕੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨਸੀਬ ਵਾਸੀ ਪਿੰਡ ਧਰਮਖੇੜੀ, ਥਾਣਾ ਬਾਂਸ, ਜ਼ਿਲ੍ਹਾ ਹਿਸਾਰ ਵਜੋਂ ਹੋਈ ਹੈ। ਪੁਲੀਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ। ਇਹ ਮਾਮਲਾ ਸ਼ਿਕਾਇਤਕਰਤਾ ਆਨੰਦ ਵਾਸੀ ਪਿੰਡ ਸ਼ਿਸ਼ਾਏ ਕਲੋਨੀ ਥਾਣਾ ਸਦਰ ਹਾਂਸੀ, ਹਿਸਾਰ) ਨੇ ਦਰਜ ਕਰਵਾਇਆ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 30 ਅਗਸਤ ਨੂੰ ਕਾਲਕਾ ਚੌਕ, ਅੰਬਾਲਾ ਵਿੱਚ ਨਸੀਬ ਤੇ ਉਸ ਦੇ ਸਾਥੀਆਂ ਨੇ ਉਸ ਨਾਲ ਮਾਰਕੁੱਟ ਕੀਤੀ, ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਸੱਟਾਂ ਮਾਰੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
Advertisement
Advertisement
×