ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਘਰ ’ਚ ਚੋਰੀ ਕਰਨ ਆਇਆ ਕਾਬੂ, ਤਿੰਨ ਫਰਾਰ

ਪੀਪੀ ਵਰਮਾ ਪੰਚਕੂਲਾ, 25 ਜੂਨ ਪੰਚਕੂਲਾ-ਸ਼ਿਮਲਾ ਹਾਈਵੇਅ ’ਤੇ ਦੇਰ ਰਾਤ 2 ਵਜੇ ਬਿਟਨਾ ਪਿੰਡ ਦੇ ਇੱਕ ਘਰ ਵਿੱਚ ਚਾਰ ਚੋਰ ਦਾਖ਼ਲ ਹੋ ਗਏ। ਘਰ ਦੇ ਮਾਲਕ ਰੋਹਿਤ ਨੇ ਅੰਦਰ ਚੋਰ ਦੇਖ ਕੇ ਰੌਲਾ ਪਾ ਦਿੱਤਾ ਅਤੇ ਇੱਕ ਚੋਰ ਨੂੰ ਮੌਕੇ...
Advertisement

ਪੀਪੀ ਵਰਮਾ

ਪੰਚਕੂਲਾ, 25 ਜੂਨ

Advertisement

ਪੰਚਕੂਲਾ-ਸ਼ਿਮਲਾ ਹਾਈਵੇਅ ’ਤੇ ਦੇਰ ਰਾਤ 2 ਵਜੇ ਬਿਟਨਾ ਪਿੰਡ ਦੇ ਇੱਕ ਘਰ ਵਿੱਚ ਚਾਰ ਚੋਰ ਦਾਖ਼ਲ ਹੋ ਗਏ। ਘਰ ਦੇ ਮਾਲਕ ਰੋਹਿਤ ਨੇ ਅੰਦਰ ਚੋਰ ਦੇਖ ਕੇ ਰੌਲਾ ਪਾ ਦਿੱਤਾ ਅਤੇ ਇੱਕ ਚੋਰ ਨੂੰ ਮੌਕੇ ’ਤੇ ਹੀ ਫੜ ਲਿਆ। ਇਸ ਦੌਰਾਨ ਬਾਹਰ ਭੱਜੇ ਤਿੰਨ ਚੋਰਾਂ ਨੇ ਆਪਣੇ ਸਾਥੀ ਨੂੰ ਛੁਡਾਉਣ ਦੀ ਕੋਸ਼ਿਸ਼ ਵਿੱਚ ਰੋਹਿਤ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਪਰ ਉਸ ਨੇ ਚੋਰ ਨੂੰ ਨਾ ਛੱਡਿਆ। ਚੋਰਾਂ ਵੱਲੋਂ ਕੀਤੇ ਹਮਲੇ ਕਾਰਨ ਰੋਹਿਤ ਅਤੇ ਉਸ ਵੱਲੋਂ ਕਾਬੂ ਕੀਤਾ ਮੁਲਜ਼ਮਾਂ ਦਾ ਸਾਥੀ ਵੀ ਜ਼ਖ਼ਮੀ ਹੋ ਗਿਆ। ਰੋਹਿਤ ਦੇ ਭਰਾ ਯੋਗੇਂਦਰ ਦੇ ਵੀ ਪੱਥਰ ਲੱਗੇ। ਰੋਹਿਤ ਦਾ ਰੌਲਾ ਸੁਣ ਕੇ ਪਿੰਡ ਵਾਸੀਆਂ ਨੇ ਡਾਇਲ 112 ’ਤੇ ਜਾਣਕਾਰੀ ਦਿੱਤੀ ਤਾਂ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ। ਰੋਹਿਤ ਨੇ ਦੱਸਿਆ ਕਿ ਉਸ ਨੇ ਇੱਕ ਚੋਰ ਨੂੰ ਫੜ ਲਿਆ ਜਦੋਂਕਿ ਤਿੰਨ ਜਣੇ ਕਮਰੇ ਦੀ ਖਿੜਕੀ ਰਾਹੀਂ ਭੱਜ ਗਏ।

Advertisement