ਅੰਬਾਲਾ ਸ਼ਹਿਰੀ ਥਾਣੇ ਵਿੱਚ ਦਰਜ ਕਥਿਤ ਤੌਰ ’ਤੇ ਜ਼ਹਿਰ ਦੇ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ 21 ਅਗਸਤ ਨੂੰ ਚੌਕੀ ਨੰਬਰ 1 ਦੇ ਇੰਚਾਰਜ ਸਬ-ਇੰਸਪੈਕਟਰ ਜਸਬੀਰ ਸਿੰਘ ਅਤੇ ਟੀਮ ਨੇ ਕਾਰਵਾਈ ਕਰ ਕੇ ਵਿਨੋਦ ਕੁਮਾਰ ਉਰਫ਼ ਮੋਨੂ ਵਾਸੀ ਸਲੀਮ ਟਾਪਰੀ, ਪੰਜਾਬੀ ਬਾਗ਼ ਕਲੋਨੀ, ਲੁਧਿਆਣਾ (ਪੰਜਾਬ) ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਸ਼ਿਕਾਇਤ ਇੱਕ ਮਹਿਲਾ ਵੱਲੋਂ 20 ਅਗਸਤ ਨੂੰ ਦਰਜ ਕਰਵਾਈ ਗਈ ਸੀ। ਉਸਨੇ ਦੋਸ਼ ਲਾਇਆ ਕਿ ਉਸਦੇ ਪਿਤਾ ਗਜੇਂਦਰ ਵਰਮਾ ਨੂੰ ਮੁਲਜ਼ਮ ਨੇ ਕਥਿਤ ਤੌਰ ’ਤੇ ਧੋਖੇ ਨਾਲ ਪਾਣੀ ਵਿੱਚ ਸਲਫਾਸ ਦੀ ਗੋਲੀ ਮਿਲਾ ਕੇ ਪਿਲਾ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਨੇ ਤੁਰੰਤ ਕਾਰਵਾਈ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।