ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐਂਟੀ ਕੁਰੱਪਸ਼ਨ ਫਾਊਂਡੇਸ਼ਨ ਖੋਲ੍ਹੇਗੀ ਸਿਆਸੀ ਆਗੂਆਂ ਦੇ ਝੂਠ ਦੀ ਪੋਲ: ਧਾਮੀ ਸ਼ਰਮਾ

ਨਿੱਜੀ ਪੱਤਰ ਪ੍ਰੇਰਕ ਡੇਰਾਬੱਸੀ, 20 ਜੁਲਾਈ ਐਂਟੀ ਕੁਰੱਪਸ਼ਨ ਫਾਊਡੇਸ਼ਨ ਆਫ਼ ਇੰਡੀਆ ਸੂਬਾ ਪ੍ਰਧਾਨ ਧਾਮੀ ਸ਼ਰਮਾ ਨੇ ਅੱਜ ਇਥੇ ਕਿਹਾ ਕਿ 2027 ਚੋਣਾਂ ਨੇੜੇ ਆਉਣ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ...
Advertisement

ਨਿੱਜੀ ਪੱਤਰ ਪ੍ਰੇਰਕ

ਡੇਰਾਬੱਸੀ, 20 ਜੁਲਾਈ

Advertisement

ਐਂਟੀ ਕੁਰੱਪਸ਼ਨ ਫਾਊਡੇਸ਼ਨ ਆਫ਼ ਇੰਡੀਆ ਸੂਬਾ ਪ੍ਰਧਾਨ ਧਾਮੀ ਸ਼ਰਮਾ ਨੇ ਅੱਜ ਇਥੇ ਕਿਹਾ ਕਿ 2027 ਚੋਣਾਂ ਨੇੜੇ ਆਉਣ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਸਿਆਸੀ ਆਗੂ ਕਰੋੜਾਂ ਰੁਪਏ ਖ਼ਰਚ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਚੋਣ ਜਿੱਤਣ ਮਗਰੋਂ ਇਹ ਹੀ ਸਿਆਸੀ ਆਗੂ ਲੋਕਾਂ ਦੀ ਕੋਈ ਸਾਰ ਨਹੀਂ ਲੈਂਦੇ ਅਤੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਪੈਸੇ ਇਕੱਠਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਆਸੀ ਆਗੂ ਹਲਕੇ ਦੇ ਲੋਕਾਂ ਨੂੰ ਆਪਣੇ ਇਸ਼ਾਰੇ ’ਤੇ ਨਚਾਉਂਦੇ ਹਨ। ਇਹ ਸਿਆਸੀ ਆਗੂ ਆਪਣੀ ਤਾਕਤ ਅਤੇ ਝੂਠੇ ਪਰਚਿਆਂ ਦੇ ਡਰ ਦਿਖਾ ਕੇ ਸਰਪੰਚਾਂ, ਪੰਚਾਂ, ਬਲਾਕ ਪਰਿਸ਼ਦ, ਜ਼ਿਲ੍ਹਾ ਪਰਿਸ਼ਦ ਅਤੇ ਨਗਰ ਕੌਂਸਲ ਸਣੇ ਹੋਰਨਾਂ ਚੋਣਾਂ ਆਸਾਨੀ ਨਾਲ ਜਿੱਤ ਲੈਂਦੇ ਹਨ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੰਸਥਾਂ ਪਹਿਲਾਂ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਦੀ ਆਈ ਹੈ ਅਤੇ ਅੱਗੇ ਵੀ ਝੂਠ ਬੋਲਣ ਵਾਲੇ ਸਿਆਸੀ ਆਗੂਆਂ ਦਾ ਪੋਲ ਖੋਲ੍ਹਣ ਲਈ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਝੂਠੇ ਵਿਕਾਸ ਦਾ ਦਾਅਵਾ ਕਰਨ ਵਾਲੇ ਸਿਆਸੀ ਆਗੂਆਂ ਦੀ ਪੋਲ੍ਹ ਖੋਲ੍ਹੀ ਜਾਵੇਗੀ।

Advertisement