DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਟੇਡੀਅਮ ਦੀ ਨੁਹਾਰ ਬਦਲਣ ਦਾ ਐਲਾਨ

ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਅੱਜ ਤਖ਼ਤਗੜ੍ਹ ਡੀਏਵੀ ਸਕੂਲ ਦੇ ਖੇਡ ਸਟੇਡੀਅਮ ਦੀ ਅੱਪਗਰੇਡੇਸ਼ਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਗਪਗ 33.73 ਲੱਖ ਰੁਪਏ ਦੀ ਲਾਗਤ ਨਾਲ ਇਸ ਸਟੇਡੀਅਮ ਦੀ ਨੁਹਾਰ ਬਦਲੀ ਜਾ ਰਹੀ...

  • fb
  • twitter
  • whatsapp
  • whatsapp
featured-img featured-img
ਸਟੇਡੀਅਮ ਦੀ ਅਪਗਰੇਡੇਸ਼ਨ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਦਿਨੇਸ਼ ਚੱਢਾ ਤੇ ਹੋਰ।
Advertisement

ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਅੱਜ ਤਖ਼ਤਗੜ੍ਹ ਡੀਏਵੀ ਸਕੂਲ ਦੇ ਖੇਡ ਸਟੇਡੀਅਮ ਦੀ ਅੱਪਗਰੇਡੇਸ਼ਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਗਪਗ 33.73 ਲੱਖ ਰੁਪਏ ਦੀ ਲਾਗਤ ਨਾਲ ਇਸ ਸਟੇਡੀਅਮ ਦੀ ਨੁਹਾਰ ਬਦਲੀ ਜਾ ਰਹੀ ਹੈ, ਜਿਸ ਅਧੀਨ ਸਟੇਡੀਅਮ ਵਿੱਚ ਕਈ ਤਰ੍ਹਾਂ ਦੇ ਤਕਨੀਕੀ ਅਤੇ ਬੁਨਿਆਦੀ ਸੁਧਾਰ ਕੀਤੇ ਜਾ ਰਹੇ ਹਨ। ਇੱਥੇ ਚੇਨ ਲਿੰਕ ਫੈਂਸਿੰਗ, ਸਮਰਸੀਬਲ ਬੋਰ, ਟਾਇਲਟ ਬਲਾਕ, ਸਪਰਿੰਕਲਰ ਸਿਸਟਮ, ਬੈਠਣ ਲਈ ਬੈਂਚਾਂ, ਇਲੈਕਟ੍ਰੀਕਲ ਆਈਟਮਾਂ ਦੀ ਇੰਸਟਾਲੇਸ਼ਨ, ਬਿਜਲੀ ਕੁਨੈਕਸ਼ਨ, ਅਤੇ ਚਾਰ-ਦੁਆਰੀ ਤੇ ਗੇਟ ਵਰਗੇ ਕੰਮ ਸ਼ਾਮਲ ਹਨ। ਇਨ੍ਹਾਂ ਸੁਵਿਧਾਵਾਂ ਨਾਲ ਸਟੇਡੀਅਤ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋ ਜਾਵੇਗਾ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰੋਪੜ ਚੰਦਰ ਜਯੋਤੀ ਸਿੰਘ ਆਈਏਐੱਸ , ਐਕਸੀਐਨ ਅਵਤਾਰ ਸਿੰਘ, ਐੱਸਡੀਓ ਪ੍ਰਦੀਪ ਕੁਮਾਰ ਅਤੇ ਏਈ ਨਰਿੰਦਰ ਸਿੰਘ, ਸਰਪੰਚ ਪੂਨਮ ਰਾਣੀ ਤਖਤਗੜ੍ਹ, ਸਰਪੰਚ ਨਰਿੰਦਰ ਸਿੰਘ, ਰਾਮ ਪ੍ਰਸਾਦ ਪਾਲੀ, ਬਲਵੀਰ ਸਿੰਘ ਭੱਟੋ, ਕੁਲਵਿੰਦਰ ਸਿੰਘ ਜੱਟਪੁਰ, ਇਲਾਕਾ ਵਾਸੀ ਅਤੇ ਵਿਦਿਆਰਥੀ ਹਾਜ਼ਰ ਸਨ।

Advertisement
Advertisement
×