ਦਰਿਆ ਸਤਲੁਜ ਸਾਹਮਣੇ ਵੱਸਦੇ ਪਿੰਡ ਫੱਸੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ
ਸਤਲੁਜ ਦਰਿਆ ਵਿੱਚ ਪਿੰਡ ਫੱਸੇ ਤੇ ਪਿੰਡ ਰਸੀਦਪੁਰ ਮੰਡ ਦੇ ਸਾਹਮਣੇ ਢਾਹ ਲੱਗੀ ਹੋਈ ਹੈ, ਜਿਸ ਨੂੰ ਪ੍ਰਸ਼ਾਸਨ ਮਿੱਟੀ ਦੇ ਥੈਲਿਆ ਲਾ ਕੇ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਪਾਣੀ ਦੇ ਵਧਦੇ ਪੱਧਰ ਦੀਆਂ ਖ਼ਬਰਾਂ ਵਿਚਕਾਰ ਨੇੜਲੇ...
Advertisement
ਸਤਲੁਜ ਦਰਿਆ ਵਿੱਚ ਪਿੰਡ ਫੱਸੇ ਤੇ ਪਿੰਡ ਰਸੀਦਪੁਰ ਮੰਡ ਦੇ ਸਾਹਮਣੇ ਢਾਹ ਲੱਗੀ ਹੋਈ ਹੈ, ਜਿਸ ਨੂੰ ਪ੍ਰਸ਼ਾਸਨ ਮਿੱਟੀ ਦੇ ਥੈਲਿਆ ਲਾ ਕੇ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਪਾਣੀ ਦੇ ਵਧਦੇ ਪੱਧਰ ਦੀਆਂ ਖ਼ਬਰਾਂ ਵਿਚਕਾਰ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਆਗੂ ਲਖਵੀਰ ਸਿੰਘ ਹਾਫਿਜ਼ਾਬਾਦ, ਸਰਪੰਚ ਜਗਦੇਵ ਸਿੰਘ, ਕਿਸਾਨ ਆਗੂ ਦਲਵੀਰ ਸਿੰਘ ਅਟਾਰੀ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਰੰਗਾ ਆਦਿ ਨੇ ਦੱਸਿਆ ਕਿ ਦਰਿਆ ਅਤੇ ਨਜ਼ਦੀਕ ਤੋਂ ਲੰਘਦੀਆਂ ਨਦੀਆਂ ਤੇ ਨਾਲਿਆਂ ਦੀ ਦਹਾਕਿਆਂ ਤੋਂ ਸਫਾਈ ਹੀ ਨਾ ਹੋਣ ਕਾਰਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਨਦੀਆਂ ਦੀ ਸਫਾਈ ਕਰਨ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਦੇ ਹੇਠਲੇ ਅਫਸਰ ਤੋਂ ਲੈ ਕੇ ਸਕੱਤਰ ਤੱਕ ਦਰਖਾਸਤਾਂ ਦਿੱਤੀਆਂ ਸਨ ਪਰ ਕਿਸੇ ਨੇ ਕੋਈ ਸੁਣਵਾਈ ਤੇ ਕਾਰਵਾਈ ਨਹੀ ਕੀਤੀ, ਸਿਰਫ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਰਿਹਾ ਕਿ ਉਕਤ ਕੰਮਾਂ ਸਬੰਧੀ ਟੈਂਡਰ ਲੱਗਾ ਦਿੱਤੇ ਗਏ ਹਨ।
ਯੂਥ ਆਗੂ ਲਖਬੀਰ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਰੇਤ ਮਾਫੀਏ ਨਾਲ ਮਿਲ ਕੇ ਗਲਤ ਤਰੀਕੇ ਨਾਲ ਮਾਈਨਿੰਗ ਕਰਾਵਈ ਗਈ ਹੈ ਜਿਸ ਦਾ ਖਾਮਿਆਜ਼ਾ ਪੂਰੇ ਬੇਟ ਇਲਾਕੇ ਨੂੰ ਭੁਗਤਣਾ ਪਵੇਗਾ। ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਵੱਲੋਂ ਐੱਸਡੀਐੱਮ ਅਮਰੀਕ ਸਿੰਘ ਸਿੱਧੂ, ਡੀਐੱਸਪੀ ਮਨਜੀਤ ਸਿੰਘ ਔਲਖ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਪਿੰਡ ਫਸੇ, ਦਾਉਦਪੁਰ ਅਤੇ ਰਸੀਦਪੁਰ ਮੰਡ ਆਦਿ ਦਾ ਦੌਰਾ ਕਰ ਚੁੱਕੇ ਹਨ।
ਡਰੇਨੇਜ਼ ਵਿਭਾਗ ਦੇ ਐਕਸੀਅਨ ਤੁਸ਼ਾਰ ਗੋਇਲ ਨੇ ਦੱਸਿਆ ਕਿ ਦਰਿਆ ਵਿੱਚ 12 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਪ੍ਰੰਤੂ ਕਿਸੇ ਵੀ ਤਰ੍ਹਾਂ ਦੇ ਹੜ੍ਹ ਆਉਣ ਦੀ ਕੋਈ ਸੰਭਾਵਨਾ ਨਹੀ ਹੈ। ਉਨ੍ਹਾਂ ਦੱਸਿਆ ਕਿ ਦਰਿਆ ਦੇ ਬੰਨ੍ਹ ਬਿਲਕੁਲ ਸੁਰੱਖਿਅਤ ਹਨ ਅਤੇ ਰੇਤ ਵਾਲੇ ਥੈਲੇ, ਜੇਸੀਬੀ ਮਸ਼ੀਨ ਅਤੇ ਮਜ਼ਦੂਰਾਂ ਸਮੇਤ ਲੋੜੀਂਦੀ ਸਮੱਗਰੀ ਦਰਿਆ ਦੇ ਬੰਨ੍ਹ ਤੇ ਮੌਜੂਦ ਹੈ।
ਕੈਪਸ਼ਨ : ਦਰਿਆ ਵਿੱਚ ਪਿੰਡ ਰਸੀਦਪੁਰ ਸਾਹਮਣੇ ਲੱਗੀ ਢਾਹ ਠੀਕ ਕਰਦੇ ਹੋਏ ਲੋਕ। ਫੋਟੋ : ਬੱਬੀ
Advertisement
Advertisement
×