ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੀ ਮੀਟਿੰਗ
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਐਲੂਮਨੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਜੀ ਆਇਆਂ ਨੂੰ ਆਖਿਆ। ਕਾਲਜ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ...
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਐਲੂਮਨੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਜੀ ਆਇਆਂ ਨੂੰ ਆਖਿਆ। ਕਾਲਜ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਵਿਸ਼ਵ ਪੱਧਰ ’ਤੇ ਪ੍ਰਧਾਨ ਪ੍ਰਿਤਪਾਲ ਸਿੰਘ ਅਮਰੀਕਾ ਨੇ ਕਾਲਜ ਤੋਂ ਪੜ੍ਹ ਕੇ ਦੇਸ਼-ਵਿਦੇਸ਼ ਵਿੱਚ ਸੇਵਾ ਨਿਭਾਅ ਰਹੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਐਸੋਸੀਏਸ਼ਨ ਨਾਲ ਜੁੜਨ ਤਾਂ ਜੋ ਕਾਲਜ ਵਿੱਚ ਪੜ੍ਹ ਰਹੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਪ੍ਰਿਤਪਾਲ ਸਿੰਘ ਨੇ ਗਿਆਨੀ ਦਿੱਤ ਸਿੰਘ ਸੰਸਥਾ ਨੰਦਪੁਰ ਕਲੌੜ ਵਿੱਚ ਬਣਾਈ ਯਾਦਗਾਰ ਲਈ 10 ਹਜ਼ਾਰ ਦੀ ਰਕਮ ਦਾਨ ਕੀਤੀ। ਇਸ ਮੌਕੇ ਸਰਬਜੀਤ ਸਿੰਘ ਸੁਹਾਗਹੇੜੀ ਸਕੱਤਰ, ਜੈ ਕ੍ਰਿਸ਼ਨ ਕਸ਼ਯਪ ਪ੍ਰੈੱਸ ਸਕੱਤਰ, ਜਸਵੰਤ ਸਿੰਘ ਸਰਹਿੰਦ, ਜਸਵੰਤ ਸਿੰਘ ਰੈਲੀ, ਰੁਪਿੰਦਰ ਸਿੰਘ, ਜੈ ਸਿੰਘ, ਮੋਹਨ ਸਿੰਘ ਤੇ ਕਾਲਜ ਦੇ ਡੀਨ ਅਲੂਮਨੀ ਐਸੋਸੀਏਸ਼ਨ ਡਾ. ਸਤਨਾਮ ਸਿੰਘ ਆਦਿ ਹਾਜ਼ਰ ਸਨ।
ਬੇਲਾ ਕਾਲਜ ਦਾ ਪ੍ਰਦਰਸ਼ਨ ਸ਼ਾਨਦਾਰ
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੀ ਪੈਂਚਕ ਸਿਲਾਟ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਜਾ ਰਹੀ ਅੰਤਰ-ਕਾਲਜ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫਟੀਨੈਂਟ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 95 ਕਿਲੋ ਵਰਗ ਦੇ ਮੁਕਾਬਲੇ ਵਿੱਚ ਅਰੁਣ ਕੁਮਾਰ, 70 ਕਿਲੋ ਵਰਗ ਵਿੱਚ ਸਤਵਿੰਦਰ ਸਿੰਘ ਅਤੇ 55 ਕਿਲੋ ਵਰਗ ਵਿੱਚ ਹਰਵਿੰਦਰ ਸਿੰਘ ਨੇ ਸੋਨ ਤਗ਼ਮੇ ਜਿੱਤੇ। 90 ਕਿਲੋ ਭਾਰ ਵਰਗ ਵਿੱਚ ਸ਼ਾਮ ਸੁੰਦਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਡਾ ਮਮਤਾ ਅਰੋੜਾ ਨੇ ਦੱਸਿਆ ਕਿ ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ, ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਕਾਲਜ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਹਰ ਪੰਜਾਬੀ ਘਰ ’ਚ ਮਾਂ-ਬੋਲੀ ਬੋਲੇ: ਮਲਹੋਤਰਾ
ਪੰਚਕੂਲਾ: ਪੰਜਾਬੀ ਸੱਭਿਆਚਾਰਕ ਮੰਚ ਪੰਚਕੂਲਾ ਦਾ ਮਹੀਨਾਵਾਰ ਪਰਿਵਾਰਕ ਪੁਨਰ-ਮਿਲਨ ਇੱਥੇ ਸੈਕਟਰ 8 ’ਚ ਸ਼ੁਰੂ ਹੋਇਆ। ਮੰਚ ਦੇ ਪ੍ਰਧਾਨ ਆਰ ਪੀ ਮਲਹੋਤਰਾ ਨੇ ਹਾਜ਼ਰੀਨ ਨੂੰ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮਲਹੋਤਰਾ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਵਿਰਾਸਤ ਬਹੁਤ ਅਮੀਰ ਹੈ। ਉਨ੍ਹਾਂ ਹਰ ਪੰਜਾਬੀ ਨੂੰ ਆਪਣੀ ਮਾਂ ਬੋਲੀ ਪ੍ਰਤੀ ਸਮਰਪਿਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਘਰ ਵਿੱਚ ਪੰਜਾਬੀ ਬੋਲੀ ਜਾਣੀ ਚਾਹੀਦੀ ਹੈ। ਇਸ ਮੌਕੇ ਬਲਿੰਦਰ ਕੌਰ, ਸੁਸ਼ੀਲਾ ਮਲਹੋਤਰਾ, ਅਵਿਨਾਸ਼ ਮਹਿਤਾ, ਸਤੀਸ਼ ਵਰਮਾ ਤੇ ਸੁਨੀਲ ਮੋਹਨ ਕਪੂਰ, ਆਰ ਪੀ ਮਲਹੋਤਰਾ, ਵਿਜੇ ਸਚਦੇਵਾ, ਮੋਹਿਨੀ ਸਚਦੇਵਾ, ਵੀਨਾ ਅਰੋੜਾ, ਸੁਨੀਲ ਮਿਨੋਚਾ, ਦੀਪਾ ਭੱਲਾ ਨੇ ਰਚਨਾਵਾਂ ਸੁਣਾਈਆਂ। ਇਸ ਮੌਕੇ ਰਵਿੰਦਰ ਭੱਲਾ, ਅਨਿਲ ਧਵਨ, ਸ਼ਵਿਤਾ ਧਵਨ, ਅਰੁਣ ਕਟਾਰੀਆ, ਰੇਖਾ ਆਸ਼ਟ ਅਤੇ ਬ੍ਰਹਮੇਸ਼ ਆਸ਼ਟ ਨੇ ਵੀ ਹਿੱਸਾ ਲਿਆ। -ਪੱਤਰ ਪ੍ਰੇਰਕ
ਪਲਵਿੰਦਰ ਕੌਰ ਨੂੰ ਪ੍ਰਾਈਡ ਆਫ ਸਕੂਲ ਐਵਾਰਡ
ਬਨੂੜ: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ (ਫਾਪ) ਵੱਲੋਂ ਹੋਲੀ ਮੇਰੀ ਸਕੂਲ ਬਨੂੜ ਦੀ ਅਧਿਆਪਕਾ ਪਲਵਿੰਦਰ ਕੌਰ ਨੂੰ ਪ੍ਰਾਈਡ ਆਫ ਸਕੂਲ ਐਵਾਰਡ ਨਾਲ ਸਨਮਾਨਿਆ ਗਿਆ ਹੈ। ਉਹ ਪਿਛਲੇ 23 ਸਾਲਾਂ ਤੋਂ ਅਧਿਆਪਨ ਨੂੰ ਸਮਰਪਿਤ ਹਨ। ਉਨ੍ਹਾਂ ਨੂੰ ਇਹ ਸਨਮਾਨ ਫਾਪ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿੱਚ ਕਰਵਾਏ ਨੈਸ਼ਨਲ ਐਵਾਰਡ-2025 ਸਮਾਰੋਹ ਦੌਰਾਨ ਦਿੱਤਾ ਗਿਆ। ਸਕੂਲ ਦੇ ਡਾਇਰੈਕਟਰ ਸੀ ਸੀ ਦੇਵਾਸੀ ਨੇ ਪਲਵਿੰਦਰ ਕੌਰ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
ਸੇਂਟ ਜ਼ੇਵੀਅਰਜ਼ ਸਕੂਲ ’ਚ ਸਾਲਾਨਾ ਖੇਡਾਂ
ਚੰਡੀਗੜ੍ਹ: ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44 ਵਿੱਚ ਅੱਜ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਵਿਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕੌਂਸਲ ਮੈਂਬਰਾਂ ਵੱਲੋਂ ਮਾਰਚ ਪਾਸਟ ਅਤੇ ਸਕੂਲ ਗੀਤ ਨਾਲ ਹੋਈ। ਇਸ ਤੋਂ ਬਾਅਦ ਪ੍ਰਿੰਸੀਪਲ ਡਾ. ਆਈਵੋਰੀਨ ਕੈਸਟੇਲਾਸ ਨੇ ਸਕੂਲ ਦਾ ਝੰਡਾ ਲਹਿਰਾਇਆ। ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਨੇ ਮਾਰਚ ਪਾਸਟ ਕੀਤਾ। ਇਸ ਤੋਂ ਬਾਅਦ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਧੀਕ ਪ੍ਰਿੰਸੀਪਲ ਚੰਦਨ ਐਸ ਪਟਵਾਲ ਨੇ ਆਪਣੇ ਵਿਲੱਖਣ ਅੰਦਾਜ਼ ’ਚ ਸਮਾਗਮ ਦੀ ਮੇਜ਼ਬਾਨੀ ਕੀਤੀ। ਪ੍ਰਿੰਸੀਪਲ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡੇ। ਇਹ ਜਾਣਕਾਰੀ ਸੀ ਐਮ ਏ ਨਰੇਸ਼ ਹਾਂਡਾ ਨੇ ਦਿੱਤੀ। -ਟਨਸ
ਖੂਨਦਾਨ ਕੈਂਪ ਅੱਜ
ਖਰੜ: ਮਰਹੂਮ ਤਰਸੇਮ ਲਾਲ ਅਗਰਵਾਲ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਅੱਜ ਸਵੇਰੇ 10 ਵਜੇ ਤੋਂ ਤਿੰਨ ਵਜੇ ਤੱਕ ਸਥਾਨਕ ਅਨਾਜ ਮੰਡੀ ਵਿੱਚ ਲਾਇਆ ਕੀਤਾ ਜਾ ਰਿਹਾ ਹੈ। ਐਡਵੋਕੇਟ ਦਵਿੰਦਰ ਗੁਪਤਾ ਨੇ ਦੱਸਿਆ ਕਿ ਇਹ ਕਲੱਬ ਲਾਇਨਜ਼ ਕਲੱਬ ਖਰੜ ਉਮੰਗ ਵੱਲੋਂ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਰਸੇਮ ਲਾਲ ਅਗਰਵਾਲ ਦਾ 21 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਪ੍ਰਾਥਨਾ ਸਭਾ ਅਨਾਜ ਮੰਡੀ ਵਿੱਚ ਹੋਵੇਗੀ। -ਪੱਤਰ ਪ੍ਰੇਰਕ

