DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਗਰ ਨਿਗਮ ਮੁਹਾਲੀ ’ਤੇ ਗਰੀਬ ਵਰਗ ਦੇ ਲੋਕਾਂ ਨਾਲ ਧੱਕੇਸ਼ਾਹੀ ਦੇ ਦੋਸ਼

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਦੀ ਬਾਲਮੀਕ ਕਲੋਨੀ ਵਿੱਚ ਰਹਿੰਦੇ ਕਈ ਪਰਿਵਾਰ ਸਰਕਾਰੀ ਧੱਕੇਸ਼ਾਹੀ ਤੋਂ ਡਾਢੇ ਦੁਖੀ ਹਨ। ਪੀੜਤ ਪਰਿਵਾਰਾਂ ਤਰਸੇਮ ਸਿੰਘ, ਹਰਨੇਕ ਸਿੰਘ, ਸ਼ਲਿੰਦਰ ਕੌਰ ਅਤੇ ਜਸਵੀਰ ਕੌਰ ਨੇ ਪ੍ਰਧਾਨ ਲਖਵਿੰਦਰ ਸਿੰਘ...
  • fb
  • twitter
  • whatsapp
  • whatsapp
featured-img featured-img
ਮੇਅਰ ਦੇ ਦਫ਼ਤਰ ਬਾਹਰ ਪੀੜਤ ਪਰਿਵਾਰ ਆਪ-ਬੀਤੀ ਦੱਸਦੇ ਹੋਏ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ

Advertisement

ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਦੀ ਬਾਲਮੀਕ ਕਲੋਨੀ ਵਿੱਚ ਰਹਿੰਦੇ ਕਈ ਪਰਿਵਾਰ ਸਰਕਾਰੀ ਧੱਕੇਸ਼ਾਹੀ ਤੋਂ ਡਾਢੇ ਦੁਖੀ ਹਨ। ਪੀੜਤ ਪਰਿਵਾਰਾਂ ਤਰਸੇਮ ਸਿੰਘ, ਹਰਨੇਕ ਸਿੰਘ, ਸ਼ਲਿੰਦਰ ਕੌਰ ਅਤੇ ਜਸਵੀਰ ਕੌਰ ਨੇ ਪ੍ਰਧਾਨ ਲਖਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਦੱਸਿਆ ਕਿ ਉਹ ਕਾਫ਼ੀ ਅਰਸੇ ਤੋਂ ਲਾਲ ਲਕੀਰ ਦੇ ਅੰਦਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਆ ਰਹੇ ਹਨ। ਇਸ ਜ਼ਮੀਨ ਦੀ ਉਨ੍ਹਾਂ ਕੋਲ ਰਜਿਸਟਰੀਆਂ ਵੀ ਹਨ, ਜੋ ਉਨ੍ਹਾਂ ਨੇ ਸਬੂਤ ਵਜੋਂ ਮੀਡੀਆ ਨੂੰ ਦਿੱਤੀਆਂ।

ਇਸ ਪਤੇ ’ਤੇ ਉਨ੍ਹਾਂ ਦੇ ਮਕਾਨਾਂ ਨੂੰ ਬਿਜਲੀ-ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਵੀ ਮਿਲੇ ਹੋਏ ਹਨ ਅਤੇ ਵੋਟਾਂ ਵੀ ਬਣੀਆਂ ਹੋਈਆਂ ਹਨ। ਪ੍ਰੰਤੂ ਨਿਗਮ ਕਰਮਚਾਰੀ ਆਏ ਦਿਨ ਉਨ੍ਹਾਂ ਨੂੰ ਇੱਥੋਂ ਖਦੇੜਨ ਲਈ ਧਮਕਾਉਂਦਾ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ’ਤੇ ਉਜਾੜੇ ਦੀ ਤਲਵਾਰ ਲਮਕਦੀ ਰਹਿੰਦੀ ਹੈ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੀ ਥਾਂ ਵਿੱਚ ਇੱਕ ਉੱਚਾ ਸਫ਼ੈਦੇ ਦਾ ਦਰੱਖਤ ਖੜ੍ਹਾ ਹੈ। ਹਨੇਰੀ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਇਹ ਦਰਖ਼ਤ ਮਕਾਨਾਂ ’ਤੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬੀਤੇ ਦਿਨੀਂ ਉਹ ਸਫ਼ੈਦੇ ਨੂੰ ਉੱਪਰੋਂ ਕੱਟਣ ਲੱਗੇ ਸੀ ਪ੍ਰੰਤੂ ਨਿਗਮ ਕਰਮਚਾਰੀ ਨੇ ਇਹ ਕਹਿ ਕੇ ਉਨ੍ਹਾਂ ਨੂੰ ਰੋਕ ਦਿੱਤਾ। ਜੇਕਰ ਸਫ਼ੈਦਾ ਵੱਢਿਆ ਤਾਂ ਉਨ੍ਹਾਂ ਨੂੰ ਸਾਰੀ ਲੱਕੜ ਸ਼ਮਸ਼ਾਨਘਾਟ ਪਹੁੰਚਾਉਣੀ ਪਵੇਗੀ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਧਰ, ਪੀੜਤ ਪਰਿਵਾਰਾਂ ਦੇ ਵਕੀਲ ਗੁਰਦੇਵ ਸਿੰਘ ਸੈਣੀ ਨੇ ਨਗਰ ਨਿਗਮ ਨੂੰ ਕਾਨੂੰਨੀ ਨੋਟਿਸ ਭੇਜ ਕੇ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਜ਼ ਆਉਣ ਦੀ ਗੱਲ ਕਹੀ ਹੈ।

ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ: ਮੇਅਰ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਕਈ ਪੀੜਤ ਪਰਿਵਾਰ ਉਨ੍ਹਾਂ ਨੂੰ ਦਫ਼ਤਰ ਆ ਕੇ ਮਿਲੇ ਹਨ। ਉਨ੍ਹਾਂ ਨੇ ਸਬੰਧਤ ਸਟਾਫ਼ ਨੂੰ ਮੌਕੇ ’ਤੇ ਸੱਦ ਕੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿਸੇ ਗਰੀਬ ਨਾਲ ਧੱਕਾ ਨਾ ਕੀਤਾ ਜਾਵੇ। ਪੀੜਤ ਪਰਿਵਾਰਾਂ ਦੀ ਹਲੀਮੀ ਨਾਲ ਪੂਰੀ ਗੱਲ ਸੁਣੀ ਜਾਵੇ ਅਤੇ ਦਸਤਾਵੇਜ਼ਾਂ ਨੂੰ ਪੂਰੀ ਤਰ੍ਹਾਂ ਵਾਚਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਗਰੀਬ ਨਾਲ ਧੱਕਾ ਨਹੀਂ ਕੀਤਾ ਜਾਵੇਗਾ।

Advertisement
×