DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲੀ ਦਲ ਸੰਘਰਸ਼ਸ਼ੀਲਾਂ ਦੀ ਪਾਰਟੀ: ਸੁਖਬੀਰ

ਡਾ. ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 27 ਜੂਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਸ਼ੀਲ ਲੋਕਾਂ ਦੀ ਪਾਰਟੀ ਹੈ ਜਿਸ ਨੂੰ 105 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦਾ...
  • fb
  • twitter
  • whatsapp
  • whatsapp
Advertisement

ਡਾ. ਹਿਮਾਂਸ਼ੂ ਸੂਦ

ਫ਼ਤਹਿਗੜ੍ਹ ਸਾਹਿਬ, 27 ਜੂਨ

Advertisement

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਸ਼ੀਲ ਲੋਕਾਂ ਦੀ ਪਾਰਟੀ ਹੈ ਜਿਸ ਨੂੰ 105 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦਾ ਸੀ। ਉਨ੍ਹਾਂ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨਾਲ ਗਏ ਭਾਜਪਾ ਅਤੇ ‘ਆਪ’ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਪ੍ਰਧਾਨ ਸਰਕਲ ਮੂਲੇਪੁਰ ਭੁਪਿੰਦਰ ਸਿੰਘ ਰਿਊਨਾ ਨੀਵਾਂ, ਗੁਰਦੀਪ ਸਿੰਘ ਰਿਉਣਾ ਨੀਵਾਂ, ‘ਆਮ’ ਦੇ ਦਮਨਜੋਤ ਸਿੰਘ ਚੀਮਾ ਜਲਵੇੜੀ ਗਹਿਲਾਂ ਪੰਚ, ਸਤਨਾਮ ਸਿੰਘ ਆਦਮਪੁਰ, ‘ਆਪ’ ਦੇ ਸ਼ਿਵ ਕੁਮਾਰ ਭੱਟ ਮਾਜਰਾ, ਭਾਜਪਾ ਦੇ ਬਲਵਿੰਦਰ ਸਿੰਘ ਰਾਈ ਮਾਜਰਾ, ਕਰਮਵੀਰ ਸਿੰਘ ਰਾਈ ਮਾਜਰਾ, ਸੰਦੀਪ ਦਾਸ ਕੋਟਲਾ ਜੱਟਾਂ ਆਦਿ ਨੇ ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਬੀਰ ਨੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮਨਦੀਪ ਸਿੰਘ ਨਡਿਆਲੀ, ਮਨਪ੍ਰੀਤ ਸਿੰਘ ਸ਼ਾਹਪੁਰ, ਵਰਿੰਦਰ ਸਿੰਘ ਪੰਜੋਲੀ ਅਤੇ ਜਸਪ੍ਰੀਤ ਸਿੰਘ ਸਰਹਿੰਦ ਆਦਿ ਹਾਜ਼ਰ ਸਨ।

Advertisement
×