ਅਕਾਲੀ ਦਲ ਨੇ ਖਮਾਣੋਂ ਵਿੱਚ ਵਾਰਡ ਕਮੇਟੀਆਂ ਬਣਾਈਆਂ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਸੀ ਪਠਾਣਾਂ ਦੇ ਸੇਵਾਦਾਰ ਦਰਬਾਰਾ ਸਿੰਘ ਗੁਰੂ ਵੱਲੋਂ ਡਾ. ਜਗਦੀਪ ਸਿੰਘ ਰਾਣਾ, ਮੀਤ ਪ੍ਰਧਾਨ ਨਗਰ ਕੌਂਸਲ ਰਾਜੀਵ ਅਹੂਜਾ, ਜ਼ਿਲ੍ਹਾ ਯੂਥ ਪ੍ਰਧਾਨ ਸਰਬਜੀਤ ਸਿੰਘ ਲਾਡੀ ਅਤੇ ਸਰਕਲ ਪ੍ਰਧਾਨ ਮਨਪ੍ਰੀਤ ਸਿੰਘ ਮੰਪੀ ਦੀ ਅਗਵਾਈ ਵਿੱਚ ਖਮਾਣੋਂ ਵਿੱਚ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਸੀ ਪਠਾਣਾਂ ਦੇ ਸੇਵਾਦਾਰ ਦਰਬਾਰਾ ਸਿੰਘ ਗੁਰੂ ਵੱਲੋਂ ਡਾ. ਜਗਦੀਪ ਸਿੰਘ ਰਾਣਾ, ਮੀਤ ਪ੍ਰਧਾਨ ਨਗਰ ਕੌਂਸਲ ਰਾਜੀਵ ਅਹੂਜਾ, ਜ਼ਿਲ੍ਹਾ ਯੂਥ ਪ੍ਰਧਾਨ ਸਰਬਜੀਤ ਸਿੰਘ ਲਾਡੀ ਅਤੇ ਸਰਕਲ ਪ੍ਰਧਾਨ ਮਨਪ੍ਰੀਤ ਸਿੰਘ ਮੰਪੀ ਦੀ ਅਗਵਾਈ ਵਿੱਚ ਖਮਾਣੋਂ ਵਿੱਚ ਵਾਰਡ ਕਮੇਟੀਆਂ ਬਣਾਈਆਂ ਗਈਆਂ। ਸ੍ਰੀ ਗੁਰੂ ਨੇ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਯਾਦ ਕਰ ਰਹੇ ਹਨ ਤੇ ‘ਆਪ’ ਦੀ ਸਰਕਾਰ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਮੁੱਢ ਬੱਝ ਚੁੱਕਾ ਹੈ।
ਹਾਜ਼ਰ ਪਤਵੰਤਿਆਂ ਨੇ ਦਰਬਾਰਾ ਸਿੰਘ ਗੁਰੂ ਨੂੰ ਮੈਂਬਰ ਕੋਰ ਕਮੇਟੀ ਅਤੇ ਮੈਂਬਰ ਵਰਕਿੰਗ ਕਮੇਟੀ ਨਿਯੁਕਤ ਹੋਣ ’ਤੇ ਸਨਮਾਨ ਕੀਤਾ। ਇਸ ਮੌਕੇ ਬਹਾਦਰ ਸਿੰਘ, ਗੁਰਮੀਤ ਸਿੰਘ, ਨਾਗਰ ਸਿੰਘ, ਕਾਹਨ ਸਿੰਘ, ਕੁਲਵਿੰਦਰ ਸਿੰਘ, ਨਿਰਭੈ ਸਿੰਘ, ਰਾਮ ਰਤਨ, ਅਮਰਜੀਤ ਸਿੰਘ ਗਰਚਾ ਅਤੇ ਲਖਵੀਰ ਸਿੰਘ ਲੱਖੀ ਹਾਜ਼ਰ ਸਨ।
Advertisement
Advertisement
×