ਅਕਾਲੀ ਦਲ ਵੱਲੋਂ ਮੁਹਾਲੀ ਹਲਕੇ ਦੇ ਸਰਕਲ ਪ੍ਰਧਾਨਾਂ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਤੇ ਸਲਾਹ ਮਸ਼ਵਰੇ ਉਪਰੰਤ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਮੁਹਾਲੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ।
ਨਵੇਂ ਐਲਾਨੇ ਗਏ ਸਰਕਲ ਪ੍ਰਧਾਨਾਂ ਵਿਚ ਸਰਕਲ ਦਾਊਂ ਲਈ ਅਵਤਾਰ ਸਿੰਘ ਗੋਸਲ, ਬਲੌਂਗੀ ਲਈ ਜਰਨੈਲ ਸਿੰਘ, ਲਾਂਡਰਾਂ ਲਈ ਬਲਵਿੰਦਰ ਸਿੰਘ ਲਖਨੌਰ, ਸਨੇਟਾ ਲਈ ਬਿਕਰਮਜੀਤ ਸਿੰਘ ਗੀਗੇਮਾਜਰਾ, ਮਨੌਲੀ ਲਈ ਗੁਰਦੀਪ ਸਿੰਘ ਵਿੱਕੀ ਮਨੌਲੀ ਅਤੇ ਜਗਤਪੁਰਾ ਲਈ ਜਗਤਾਰ ਸਿੰਘ ਧਰਮਗੜ੍ਹ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਜਥੇਦਾਰ ਸੋਹਾਣਾ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨਵੇਂ ਬਣਾਏ ਪ੍ਰਧਾਨਾਂ ਨੂੰ ਸਰਕਲ ਪੱਧਰ ਦੇ ਢਾਂਚੇ ਦੀਆਂ ਨਿਯੁਕਤੀਆਂ ਦੇ ਅਧਿਕਾਰ ਦਿੰਦਿਆਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਘਰੋਂ-ਘਰੀਂ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਦੇ ਬੁਲਾਰੇ ਸਮਸੇਰ ਸਿੰਘ ਪੁਰਖਾਲਵੀ, ਹਰਪਾਲ ਸਿੰਘ ਸਰਪੰਚ ਬਠਲਾਣਾ, ਕੇਸਰ ਸਿੰਘ ਬਲੌਂਗੀ,ਗੁਰਪ੍ਰੀਤ ਸਿੰਘ ਮਨੌਲੀ, ਕੁਲਵਿੰਦਰ ਸਿੰਘ ਰਾਏਪੁਰ, ਦਿਨੇਸ ਰਾਣਾ, ਜੀਵਨ ਰਾਣਾ ਬਹਿਲੋਲਪੁਰ ਆਦਿ ਹਾਜ਼ਰ ਸਨ।