ਏਅਰ ਇੰਡੀਆ ਐਕਸਪ੍ਰੈਸਅ: ਹਿਮਦਾਬਾਦ, ਚੰਡੀਗੜ੍ਹ ਤੋਂ ਬੈਂਗਲੁਰੂ ਲਈ ਸਿੱਧੀਆਂ ਉਡਾਣਾਂ ਸ਼ੁਰੂ !
ਏਅਰ ਇੰਡੀਆ ਐਕਸਪ੍ਰੈਸ ਨੇ ਅਹਿਮਦਾਬਾਦ ਅਤੇ ਚੰਡੀਗੜ੍ਹ ਤੋਂ ਬੈਂਗਲੁਰੂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ, ਜਿਸ ਦਾ ਉਦੇਸ਼ ਇਨ੍ਹਾਂ ਸ਼ਹਿਰਾਂ ਤੋਂ ਦੇਸ਼ ਦੀ ਤਕਨਾਲੋਜੀ ਰਾਜਧਾਨੀ ਤੱਕ ਪਹੁੰਚ ਵਧਾਉਣਾ ਹੈ। ਅਧਿਕਾਰਤ ਬਿਆਨ ਅਨੁਸਾਰ ਏਅਰਲਾਈਨ ਦਿਨ ਵਿੱਚ ਚੰਡੀਗੜ੍ਹ ਤੋਂ ਦੋ ਵਾਰ ਅਤੇ ਅਹਿਮਦਾਬਾਦ ਤੋਂ ਰੋਜ਼ਾਨਾ ਉਡਾਣਾਂ ਚਲਾਏਗੀ।
ਇਸ ਨੈਟਵਰਕ ਵਿਸਥਾਰ ਵਿੱਚ ਦੇਹਰਾਦੂਨ ਅਤੇ ਬੈਂਗਲੁਰੂ ਵਿਚਕਾਰ ਆਗਾਮੀ ਸੇਵਾਵਾਂ ਵੀ ਸ਼ਾਮਲ ਹਨ, ਜੋ 15 ਸਤੰਬਰ ਤੋਂ ਸ਼ੁਰੂ ਹੋਣਗੀਆਂ। ਚੰਡੀਗੜ੍ਹ ਤੋਂ ਪਹਿਲੀ ਉਡਾਣ, ਜਿਸ ਦੀ ਸ਼ੁਰੂਆਤ ਏਅਰ ਇੰਡੀਆ ਐਕਸਪ੍ਰੈਸ ਦੇ ਮੈਨੇਜਿੰਗ ਡਾਇਰੈਕਟਰ ਅਲੋਕ ਸਿੰਘ ਨੇ ਕੀਤੀ ਚੰਡੀਗੜ੍ਹ ਹਵਾਈ ਅੱਡੇ ਤੋਂ 16:40 ਵਜੇ ਰਵਾਨਾ ਹੋਈ। ਅਹਿਮਦਾਬਾਦ ਤੋਂ ਬੈਂਗਲੁਰੂ ਦੀ ਪਹਿਲੀ ਉਡਾਣ ਸਵੇਰੇ 11:00 ਵਜੇ ਉੱਡੀ ਅਤੇ 13:25 ਵਜੇ ਪਹੁੰਚੀ।
ਇਸ ਮਹੱਤਵਪੂਰਨ ਮੀਲ ਪੱਥਰ ਨੂੰ ਮਨਾਉਣ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਇੱਕ ਜਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪਹਿਲੇ ਯਾਤਰੀ ਨੂੰ ਯਾਦਗਾਰ ਦੇ ਤੌਰ ’ਤੇ ਇੱਕ ਸਨਮਾਨਿਤ ਬੋਰਡਿੰਗ ਪਾਸ ਦਿੱਤਾ ਗਿਆ।
ਏਅਰ ਇੰਡੀਆ ਐਕਸਪ੍ਰੈਸ ਦੇ ਮੈਨੇਜਿੰਗ ਡਾਇਰੈਕਟਰ ਅਲੋਕ ਸਿੰਘ ਨੇ ਕਿਹਾ, “ ਅਹਿਮਦਾਬਾਦ, ਚੰਡੀਗੜ੍ਹ ਅਤੇ ਜਲਦੀ ਹੀ ਦੇਹਰਾਦੂਨ ਤੋਂ ਬੈਂਗਲੁਰੂ ਲਈ ਸਾਡੇ ਨਵੇਂ ਰੂਟ ਸੂਬਾ ਰਾਜਧਾਨੀਆਂ ਅਤੇ ਪ੍ਰਮੁੱਖ ਮਹਾਨਗਰਾਂ ਵਿਚਕਾਰ ਅਰਥਪੂਰਨ ਸੰਪਰਕ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹ ਵਿਸਥਾਰ ਸਾਡੇ ਪੂਰੇ ਭਾਰਤ ਦੇ ਨੈੱਟਵਰਕ ਨੂੰ ਬਣਾਉਣ ਵੱਲ ਇੱਕ ਹੋਰ ਕਦਮ ਹੈ ਜੋ ਮਨੋਰੰਜਨ ਅਤੇ ਕਾਰੋਬਾਰੀ ਯਾਤਰੀਆਂ ਨੂੰ ਕੁਸ਼ਲਤਾ ਨਾਲ ਸੇਵਾ ਪ੍ਰਦਾਨ ਕਰਦਾ ਹੈ।”
ਇਨ੍ਹਾਂ ਨਵੀਆਂ ਉਡਾਣਾਂ ਨਾਲ ਅਹਿਮਦਾਬਾਦ ਦੇ ਯਾਤਰੀ ਬੈਂਗਲੁਰੂ ਰਾਹੀਂ 26 ਘਰੇਲੂ ਅਤੇ ਤਿੰਨ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਸੁਵਿਧਾਜਨਕ ਵਨ-ਸਟਾਪ ਸੰਪਰਕ ਪ੍ਰਾਪਤ ਕਰ ਸਕਦੇ ਹਨ, ਜਦਕਿ ਚੰਡੀਗੜ੍ਹ ਦੇ ਯਾਤਰੀ 22 ਘਰੇਲੂ ਮੰਜ਼ਿਲਾਂ ਅਤੇ ਕਾਠਮੰਡੂ ਨਾਲ ਜੁੜ ਸਕਦੇ ਹਨ। ਬੈਂਗਲੁਰੂ ਏਅਰ ਇੰਡੀਆ ਐਕਸਪ੍ਰੈਸ ਦਾ ਸਭ ਤੋਂ ਵੱਡਾ ਘਰੇਲੂ ਹੱਬ ਹੈ, ਜਿੱਥੇ 34 ਘਰੇਲੂ ਮੰਜ਼ਿਲਾਂ ਨੂੰ ਜੋੜਦੀਆਂ 405 ਹਫਤਾਵਾਰੀ ਉਡਾਣਾਂ ਹਨ।