ਸਾਈਬਰ ਠੱਗੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਨੇ ਬਿਜਲੀ ਖਪਤਕਾਰਾਂ ਨੂੰ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਜਲੀ ਸਬੰਧੀ ਕੋਈ...
ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਨੇ ਬਿਜਲੀ ਖਪਤਕਾਰਾਂ ਨੂੰ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਜਲੀ ਸਬੰਧੀ ਕੋਈ ਵੀ ਸ਼ਿਕਾਇਤ ਜਾਂ ਬਿਲ ਭੁਗਤਾਨ ਆਦਿ ਕਰਨ ਦੇ ਲਈ ਇੰਟਰਨੈੱਟ ਤੋਂ ਫੋਨ ਨੰਬਰ ਜਾਂ ਵੈੱਬਸਾਈਟ ਆਦਿ ਲੱਭਣ ਦੀ ਕੋਸ਼ਿਸ਼ ਨਾ ਕਰਨ। ਅਜਿਹਾ ਕਰਨ ਨਾਲ਼ ਕੋਈ ਵਿਅਕਤੀ ਇੰਟਰਨੈੱਟ ਉੱਤੇ ਚੱਲ ਰਹੇ ਕੁਝ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਸਕਦੇ ਹਨ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸੀ ਪੀ ਡੀ ਐੱਲ ਕਦੇ ਵੀ ਮੋਬਾਈਲ ਫੋਨ ਉਤੇ ਐੱਸ ਐੱਮ ਐੱਸ, ਮੈਸੇਜਿੰਗ ਐਪਸ ਜਾਂ ਕਿਸੇ ਵੀ ਸੋਸ਼ਲ ਮੀਡੀਆ ਚੈਨਲ ਰਾਹੀਂ ਭੁਗਤਾਨ ਕਰਨ ਦੇ ਲਿੰਕ ਨਹੀਂ ਭੇਜਦਾ। ਬਿਜਲੀ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ, ਸਵਾਲਾਂ ਜਾਂ ਸਹਾਇਤਾ ਲਈ, ਖਪਤਕਾਰਾਂ ਨੂੰ ਕੰਪਨੀ ਦੇ ਅਧਿਕਾਰਿਤ ਚੈਨਲਾਂ ਰਾਹੀਂ ਹੀ ਸੰਪਰਕ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਕਾਲ ਸੈਂਟਰ ਉਤੇ ਫੋਨ ਨੰਬਰ 9240216666 ਜਾਂ 19121 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

