ਧਨਖੜ ਦੇ ਦੌਰੇ ਸਬੰਧੀ ਐਡਵਾਈਜ਼ਰੀ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਜੂਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੋ ਰੋਜ਼ਾ ਦੌਰੇ ਸਬੰਧੀ 5 ਤੇ 7 ਜੂਨ ਨੂੰ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਆ ਰਹੇ ਹਨ। ਰਾਤ ਨੂੰ ਉਹ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿੱਚ ਠਹਿਰਨਗੇ। ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
Advertisement
ਉਪ ਰਾਸ਼ਟਰਪਤੀ ਜਗਦੀਪ ਧਨਖੜ ਦੋ ਰੋਜ਼ਾ ਦੌਰੇ ਸਬੰਧੀ 5 ਤੇ 7 ਜੂਨ ਨੂੰ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਆ ਰਹੇ ਹਨ। ਰਾਤ ਨੂੰ ਉਹ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿੱਚ ਠਹਿਰਨਗੇ। ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ, 5 ਜੂਨ ਨੂੰ ਸ਼ਾਮ ਨੂੰ 5 ਤੋਂ 6 ਵਜੇ ਤੱਕ ਦੱਖਣ ਮਾਰਗ ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਸੈਕਟਰ-20/21-33/34 ਵਾਲੇ ਚੌਕ ਤੱਕ ਅਤੇ ਇਸ ਚੌਰ ਤੋਂ ਹੀਰਾ ਸਿੰਘ ਚੌਕ (ਸੈਕਟਰ- 5/6-7/8) ਵਾਲੇ ਚੌਕ ਤੱਕ ਸੜਕਾਂ ਬੰਦ ਰਹਿਣਗੀਆਂ। ਇਸੇ ਤਰ੍ਹਾਂ 6 ਜੂਨ ਨੂੰ ਸਵੇਰੇ 10 ਤੋਂ 11 ਵਜੇ ਤੱਕ ਪੰਜਾਬ ਰਾਜ ਭਵਨ ਤੋਂ ਹੀਰਾ ਸਿੰਘ ਚੌਕ (ਸੈਕਟਰ-5/6-7/8) ਤੱਕ ਅਤੇ ਹੀਰ ਸਿੰਘ ਚੌਕ ਤੋਂ ਸੈਕਟਰ- 20/21-33/34 ਵਾਲੇ ਚੌਕ ਤੱਕ ਅਤੇ ਇੱਥੋਂ ਏਅਰਪੋਰਟ ਚੌਕ ਤੱਕ ਸੜਕ ਬੰਦ ਰਹੇਗੀ।
Advertisement