ਟਿੱਪਰਾਂ ਖ਼ਿਲਾਫ਼ ਹੋਵੇਗੀ ਕਰਵਾਈ: ਸ਼ਰਮਾ
ਇੱਥੇ ਪੁਲੀਸ ਥਾਣੇ ਦੇ ਐੱਸ ਐੱਚ ਓ ਰੋਹਿਤ ਸ਼ਰਮਾ ਨੇ ਕਿਹਾ ਕਿ ਕਾਹਨਪੁਰ ਖੂਹੀ ਤੋਂ ਖੇੜਾ ਕਲਮੋਟ ਮੇਨ ਸੜਕ ’ਤੇ ਟਿੱਪਰਾਂ ਦੇ ਆਉਣ ਜਾਣ ’ਤੇ ਦਿਨ ਵੇਲੇ ਲਗਾਈ ਪਾਬੰਦੀ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਜੇ ਟਿੱਪਰਾਂ ਵਾਲੇ ਹੁਕਮਾਂ ਦੀ ਉਲੰਘਣਾ...
Advertisement
ਇੱਥੇ ਪੁਲੀਸ ਥਾਣੇ ਦੇ ਐੱਸ ਐੱਚ ਓ ਰੋਹਿਤ ਸ਼ਰਮਾ ਨੇ ਕਿਹਾ ਕਿ ਕਾਹਨਪੁਰ ਖੂਹੀ ਤੋਂ ਖੇੜਾ ਕਲਮੋਟ ਮੇਨ ਸੜਕ ’ਤੇ ਟਿੱਪਰਾਂ ਦੇ ਆਉਣ ਜਾਣ ’ਤੇ ਦਿਨ ਵੇਲੇ ਲਗਾਈ ਪਾਬੰਦੀ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਜੇ ਟਿੱਪਰਾਂ ਵਾਲੇ ਹੁਕਮਾਂ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਸ਼ਰਾਰਤੀ ਨੌਜਵਾਨ ਸਕੂਲਾਂ ਵਿੱਚ ਛੁੱਟੀ ਹੋਣ ਵੇਲੇ ਮੋਟਰਸਾਈਕਲਾਂ ’ਤੇ ਪਟਾਕੇ ਵਜਾਉਂਦੇ ਹਨ ਤੇ ਵਿਦਿਅਰਥਣਾਂ ਨੂੰ ਪ੍ਰੇਸ਼ਾਨ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਮਾਰਕੀਟ ਵਿੱਚ ਚੌਕੀਦਾਰ ਰੱਖਣ ਲਈ ਕਿਹਾ। ਇਸ ਮੌਕੇ ਡਾ. ਅਵਿਨਾਸ਼ ਸ਼ਰਮਾ, ਗੁਰਬੀਰ ਸਿੰਘ ਵਾਲੀਆ, ਕੁਲਦੀਪ ਸ਼ਰਮਾ, ਅਜੇ ਪੁਰੀ, ਪਵਨ ਪਲਹੋਰਾ, ਗੁਰਦੀਪ ਸਿੰਘ ਝੱਜ, ਸ਼ਮਸ਼ੇਰ ਡੂਮੇਵਾਲ ਹਾਜ਼ਰ ਸਨ।
Advertisement
Advertisement
×

