ਗਊਆਂ ਛੱਡਣ ’ਤੇ ਕਾਰਵਾਈ ਹੋਵੇਗੀ: ਚੱਢਾ
ਇੱਥੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਲਾਵਾਰਸ ਗਊਆਂ ਨੂੰ ਸੁਰੱਖਿਅਤ ਟਿਕਾਣੇ ’ਤੇ ਪਹੁੰਚਾਉਣ ਦੀ ਆਰੰਭੀ ਮੁਹਿੰਮ ਤਹਿਤ 25 ਲਾਵਾਰਸ ਗਊਆਂ ਨੂੰ ਕਾਬੂ ਕਰ ਕੇ ਸੁੱਖੇ ਮਾਜਰਾ ਪਹੁੰਚਾਇਆ ਗਿਆ। ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ‘ਆਪ’ ਦੇ ਕਿਸਾਨ ਵਿੰਗ ਦੀ ਟੀਮ ਵੱਲੋਂ ਕਈ...
ਇੱਥੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਲਾਵਾਰਸ ਗਊਆਂ ਨੂੰ ਸੁਰੱਖਿਅਤ ਟਿਕਾਣੇ ’ਤੇ ਪਹੁੰਚਾਉਣ ਦੀ ਆਰੰਭੀ ਮੁਹਿੰਮ ਤਹਿਤ 25 ਲਾਵਾਰਸ ਗਊਆਂ ਨੂੰ ਕਾਬੂ ਕਰ ਕੇ ਸੁੱਖੇ ਮਾਜਰਾ ਪਹੁੰਚਾਇਆ ਗਿਆ। ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ‘ਆਪ’ ਦੇ ਕਿਸਾਨ ਵਿੰਗ ਦੀ ਟੀਮ ਵੱਲੋਂ ਕਈ ਦਿਨਾਂ ਤੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਵਿਧਾਇਕ ਦੇ ਇਸ ਉਪਰਾਲੇ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਤੇ ਪੁਲੀਸ ਵਿਭਾਗ ਵੱਲੋਂ ਵੀ ਗਊਆਂ ਨੂੰ ਲਾਵਾਰਸ ਛੱਡਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਲੋਕਾਂ ਨੂੰ ਵੀ ਗਊਆਂ ਨੂੰ ਲਾਵਾਰਸ ਨਾ ਛੱਡਣ ਲਈ ਜਾਗਰੂਕ ਕੀਤਾ ਜਾਵੇ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਾਂਝੀ ਕੋਸ਼ਿਸ਼ ਅਧੀਨ ਕੀਤੇ ਜਾ ਰਹੇ ਉਪਰਾਲੇ ਸਦਕਾ ਜਿੱਥੇ ਸੜਕਾਂ ਦੇ ਹਾਦਸਿਆਂ ਦੀ ਸੰਭਾਵਨਾ ਘਟ ਰਹੀ ਹੈ, ਉੱਥੇ ਹੀ ਪਸ਼ੂਆਂ ਨੂੰ ਸੁਰੱਖਿਅਤ ਥਾਂ ਮਿਲ ਰਹੀ ਹੈ। ਉਨ੍ਹਾਂ ਸੜਕਾਂ ’ਤੇ ਲਾਵਾਰਸ ਪਸ਼ੂ ਛੱਡਣ ਵਾਲੇ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਕੋਈ ਵੀ ਵਿਅਕਤੀ ਆਪਣੇ ਪਸ਼ੂ ਨੂੰ ਲਾਵਾਰਸ ਹਾਲਤ ਵਿੱਚ ਛੱਡਦਾ ਹੋਇਆ ਫੜਿਆ ਗਿਆ ਤਾਂ ਉਨ੍ਹਾਂ ਵੱਲੋਂ ਸਬੰਧਤ ਵਿਅਕਤੀ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਇਆ ਨਹੀਂ ਜਾਵੇਗਾ।