ਦੇਹ ਵਪਾਰ ਕਰਨ ਵਾਲੇ ਮਸਾਜ਼ ਪਾਰਲਰਾਂ ਖ਼ਿਲਾਫ਼ ਕਾਰਵਾਈ
ਪੁਲੀਸ ਨੇ ਸ਼ਹਿਰ ਵਿੱਚ ਸਪਾਅ ਸੈਂਟਰ ਦੀ ਓਹਲੇ ਹੇਠ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਚਾਰ ਮਸਾਜ਼ ਪਾਰਲਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਇਨ੍ਹਾਂ ਸਪਾਅ ਸੈਂਟਰਾਂ ਵਿੱਚ ਕੰਮ ਕਰਨ ਵਾਲੀ ਕੁਝ ਲੜਕੀਆਂ ਨੂੰ ਵੀ...
Advertisement
ਪੁਲੀਸ ਨੇ ਸ਼ਹਿਰ ਵਿੱਚ ਸਪਾਅ ਸੈਂਟਰ ਦੀ ਓਹਲੇ ਹੇਠ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਚਾਰ ਮਸਾਜ਼ ਪਾਰਲਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਇਨ੍ਹਾਂ ਸਪਾਅ ਸੈਂਟਰਾਂ ਵਿੱਚ ਕੰਮ ਕਰਨ ਵਾਲੀ ਕੁਝ ਲੜਕੀਆਂ ਨੂੰ ਵੀ ਛੁਡਵਾਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਬਾਡੀ ਵੈਲਨੈਸ ਸਪਾ, ਐੱਸ.ਸੀ.ਓ. ਨੰਬਰ 9 ਪਹਿਲੀ ਮੰਜ਼ਿਲ ਏਐੱਸਐੱਮ ਪਲਾਜ਼ਾ ਸਾਹਮਣੇ ਮਿਲਟਨ ਟਾਵਰ ਵੀਆਈਪੀ ਰੋਡ, ਲਾ ਪੈਰਾਡਾਈਜ਼ ਸਪਾਅ ਐੱਸਸੀਓ 10, ਪਹਿਲੀ ਮੰਜ਼ਿਲ ਏਐੱਸਐੱਮ ਪਲਾਜ਼ਾ ਵੀਆਈਪੀ ਰੋਡ, ਐਨੀ ਕਵਿਕ ਸਪਾਅ ਚੰਡੀਗੜ੍ਹ ਅੰਬਾਲਾ ਰੋਡ ਜ਼ੀਰਕਪੁਰ, ਡੀ ਬਿਊਟੀ ਪਲਾਜ਼ਾ ਦੇਵਾ ਜੀ ਪਲਾਜ਼ਾ ਵੀ.ਆਈ.ਪੀ. ਰੋਡ ਜ਼ੀਰਕਪੁਰ ’ਤੇ ਛਾਪਾ ਮਾਰ ਕੇ ਪ੍ਰਬੰਧਕਾਂ ਖ਼ਿਲਾਫ਼ ਦੇਹ ਵਪਾਰ ਦਾ ਧੰਦਾ ਚਲਾਉਣ ਦਾ ਕੇਸ ਦਰਜ ਕੀਤਾ ਹੈ।
Advertisement
Advertisement
×