ਪਿੰਡ ਮੋਹੜਾ ਵਿੱਚ ਨਾਜਾਇਜ਼ ਕਲੋਨੀ ਖ਼ਿਲਾਫ਼ ਕਾਰਵਾਈ
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੀ ਟੀਮ ਨੇ ਅੱਜ ਅੰਬਾਲਾ ਛਾਉਣੀ ਹਲਕੇ ਦੇ ਮੋਹੜਾ ਪਿੰਡ ਵਿੱਚ ਲਗਭਗ 2.5 ਏਕੜ ਜ਼ਮੀਨ ’ਤੇ ਬਣ ਰਹੀ ਨਾਜਾਇਜ਼ ਕਲੋਨੀ ਦੀਆਂ ਕੱਚੀਆਂ ਸੜਕਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਡਿਊਟੀ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਨਗਰ...
Advertisement
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੀ ਟੀਮ ਨੇ ਅੱਜ ਅੰਬਾਲਾ ਛਾਉਣੀ ਹਲਕੇ ਦੇ ਮੋਹੜਾ ਪਿੰਡ ਵਿੱਚ ਲਗਭਗ 2.5 ਏਕੜ ਜ਼ਮੀਨ ’ਤੇ ਬਣ ਰਹੀ ਨਾਜਾਇਜ਼ ਕਲੋਨੀ ਦੀਆਂ ਕੱਚੀਆਂ ਸੜਕਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਡਿਊਟੀ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਨਗਰ ਯੋਜਨਾਕਾਰ ਰੋਹਿਤ ਚੌਹਾਨ, ਜੂਨੀਅਰ ਇੰਜਨੀਅਰ ਰਵਿੰਦਰ ਤੇ ਇਨਫੋਰਸਮੈਂਟ ਬਿਊਰੋ ਦੀ ਪੁਲੀਸ ਟੀਮ ਮੌਜੂਦ ਰਹੀ। ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਪ੍ਰਾਪਰਟੀ ਡੀਲਰ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਹੋਣ ਦਾ ਝਾਂਸਾ ਦੇ ਕੇ ਪਲਾਟ ਵੇਚ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਨਾਜਾਇਜ਼ ਕਲੋਨੀਆਂ ਵਿੱਚ ਨਾ ਤਾਂ ਪਲਾਟ ਖਰੀਦਣ ਤੇ ਨਾ ਹੀ ਨਿਰਮਾਣ ਕਰਨ।
Advertisement
Advertisement
×