ਸਿਗਰਟਾਂ ਵੇਚਣ ਵਾਲਿਆਂ ’ਤੇ ਕਾਰਵਾਈ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਖੁੱਲ੍ਹੀ, ਵਿਦੇਸ਼ੀ ਜਾਂ ਨਕਲੀ ਸਿਗਰਟਾਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਹੈ। ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਰਾਮ ਦਰਬਾਰ ਸਥਿਤ ਪਾਨ ਹਾਊਸ ਤੇ ਸੈਕਟਰ-27 ਵਿੱਚ ਸਥਿਤ ਦੁਕਾਨ ’ਤੇ ਛਾਪੇ ਮਾਰੇ।...
Advertisement
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਖੁੱਲ੍ਹੀ, ਵਿਦੇਸ਼ੀ ਜਾਂ ਨਕਲੀ ਸਿਗਰਟਾਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਹੈ। ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਰਾਮ ਦਰਬਾਰ ਸਥਿਤ ਪਾਨ ਹਾਊਸ ਤੇ ਸੈਕਟਰ-27 ਵਿੱਚ ਸਥਿਤ ਦੁਕਾਨ ’ਤੇ ਛਾਪੇ ਮਾਰੇ। ਟੀਮ ਨੇ ਰਾਮ ਦਰਬਾਰ ’ਚ ਬਨਵਾਰੀ ਪਾਨ ਹਾਊਸ ਤੋਂ ਖੁੱਲ੍ਹੀਆਂ ਸਿਗਰਟਾਂ ਬਰਾਮਦ ਕੀਤੀਆਂ, ਜੋ ਬਿਨਾਂ ਬਿੱਲ ਤੋਂ ਖਰੀਦੀਆਂ ਗਈਆਂ ਸਨ। ਇਸ ਦੌਰਾਨ ਪ੍ਰਸ਼ਾਸਨ ਨੇ ਨਕਲੀ ਸਿਗਰਟਾਂ ਵੀ ਬਰਾਮਦ ਕੀਤੀ। ਇਸੇ ਤਰ੍ਹਾਂ ਸੈਕਟਰ-27 ਵਿੱਚ ਦੁਕਾਨ ਤੋਂ ਖੁੱਲ੍ਹੀਆਂ ਤੇ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ। ਪ੍ਰਸ਼ਾਸਨ ਨੇ ਦੋਵਾਂ ਦੁਕਾਨਦਾਰਾਂ ’ਤੇ 8500 ਰੁਪਏ ਦਾ ਜੁਰਮਾਨਾ ਲਾਇਆ ਗਿਆ।
Advertisement
Advertisement
×

