ਮੁਲਜ਼ਮ ਸਵਾ ਕਿਲੋ ਗਾਂਜੇ ਸਣੇ ਕਾਬੂ
ਅੰਬਾਲਾ (ਪੱਤਰ ਪ੍ਰੇਰਕ): ਅੰਬਾਲਾ ਪੁਲੀਸ ਦੀ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ 1 ਕਿਲੋ 200 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ। ਇਹ ਕਾਰਵਾਈ ਇੰਸਪੈਕਟਰ ਰਿਸ਼ੀ ਪਾਲ ਦੀ ਅਗਵਾਈ ਹੇਠ 22 ਜੂਨ ਨੂੰ ਅੰਬਾਲਾ ਸ਼ਹਿਰ ਦੀ ਘਾਸ...
Advertisement
ਅੰਬਾਲਾ (ਪੱਤਰ ਪ੍ਰੇਰਕ): ਅੰਬਾਲਾ ਪੁਲੀਸ ਦੀ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ 1 ਕਿਲੋ 200 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ। ਇਹ ਕਾਰਵਾਈ ਇੰਸਪੈਕਟਰ ਰਿਸ਼ੀ ਪਾਲ ਦੀ ਅਗਵਾਈ ਹੇਠ 22 ਜੂਨ ਨੂੰ ਅੰਬਾਲਾ ਸ਼ਹਿਰ ਦੀ ਘਾਸ ਮੰਡੀ ਨੇੜੇ ਐਨਐਚ-44 ‘ਤੇ ਕੀਤੀ ਗਈ। ਪੁਲੀਸ ਨੇ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਅਨਿਲ ਕੁਮਾਰ, ਪਿੰਡ ਸੂੰਸਾ ਦਾਊਦਪੁਰ ਜ਼ਿਲ੍ਹਾ ਬਹਿਰਾਈਚ, ਉੱਤਰ ਪ੍ਰਦੇਸ਼ ਵਜੋਂ ਦੱਸੀ ਹੈ, ਜੋ ਕਿ ਅੰਬਾਲਾ ਸ਼ਹਿਰ ਦੇ ਡੇਰਾ ਭਾਗ ਸਿੰਘ ਨੇੜੇ ਰਹਿ ਰਿਹਾ ਸੀ।
Advertisement
Advertisement
×