ਭਾਰਤੀ ਜਨਤਾ ਪਾਰਟੀ ਦੇ ਖਰੜ ਮੰਡਲ ਦੇ ਸਾਬਕਾ ਪ੍ਰਧਾਨ ਸੁਭਾਸ਼ ਅਗਰਵਾਲ ਨੇ ਦੋਸ਼ ਲਗਾਇਆ ਹੈ ਕਿ ਗਿਲਕੋ ਗਰੁੱਪ ਦੇ ਮਾਲਕ ਰਣਜੀਤ ਸਿੰਘ ਗਿੱਲ ਨੂੰ ਜਦੋਂ ਬੀਤੀ ਰਾਤ ਭਾਜਪਾ ਪਾਰਟੀ ਵਿਚ ਸ਼ਮੂਲੀਅਤ ਕੀਤੀ ਸੀ ਤਾਂ ਵਿਰੋਧੀ ਧਿਰ ਨੂੰ ਦਬਾਉਣ ਲਈ ‘ਆਪ’ ਨੇ ਉਸ ਦੇ ਘਰ ’ਤੇ ਅੱਜ ਤੜਕੇ ਵਿਜੀਲੈਂਸ ਦੀ ਰੇਡ ਕਰਵਾ ਦਿੱਤੀ। ਅੱਜ ਇੱਥੇ ਬਿਆਨ ਜਾਰੀ ਕਰਦਿਆਂ ਸੁਭਾਸ਼ ਨੇ ਕਿਹਾ ਕਿ ਆਪਣੀ ਹਾਰ ਤੋਂ ਡਰਦੀ ਹੋਈ ਆਪ ਪਾਰਟੀ ਵਿਜੀਲੈਂਸ ਤੇ ਪੁਲੀਸ ਦੀ ਸ਼ਰੇਆਮ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਲੋਕ ‘ਆਪ’ ਨੂੰ ਜਵਾਬ ਦੇਣਗੇ।