ਪੁਲੀਸ ਨਾਲ ਦੁਰਵਿਹਾਰ ਕਰਨ ’ਤੇ ‘ਆਪ’ ਕੌਂਸਲਰ ਦਾ ਪਤੀ ਨਾਮਜ਼ਦ
ਇੱਥੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਦੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਕੇ ਪੁਲੀਸ ਨਾਲ ਦੁਰਵਿਹਾਰ ਕਰਨ ਸਬੰਧੀ ਪੁਲੀਸ ਨੇ ‘ਆਪ’ ਕੌਂਸਲਰ ਪੂਨਮ ਦੇ ਪਤੀ ਸੰਦੀਪ ਕੁਮਾਰ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਦੇ ਦੋ...
Advertisement
ਇੱਥੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਦੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਕੇ ਪੁਲੀਸ ਨਾਲ ਦੁਰਵਿਹਾਰ ਕਰਨ ਸਬੰਧੀ ਪੁਲੀਸ ਨੇ ‘ਆਪ’ ਕੌਂਸਲਰ ਪੂਨਮ ਦੇ ਪਤੀ ਸੰਦੀਪ ਕੁਮਾਰ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਦੇ ਦੋ ਮੁਲਾਜ਼ਮ ਆਜ਼ਾਦੀ ਦਿਹਾੜੇ ਦੇ ਚਲਦਿਆਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਰੱਖਦੇ ਹੋਏ ਰਾਤ ਨੂੰ ਸੈਕਟਰ-25 ਵਿੱਚ ਜਾਂਚ ਕਰ ਰਹੇ ਸਨ। ਇਸ ਦੌਰਾਨ ਸੰਦੀਪ ਕੁਮਾਰ ਨੇ ਪੁਲੀਸ ਨਾਲ ਦੁਰਵਿਹਾਰ ਕੀਤਾ ਅਤੇ ਉਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਪੁਲੀਸ ਨੇ ਸੰਦੀਪ ਕੁਮਾਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
×