ਹਜ਼ੂਰ ਸਾਹਿਬ ਗਏ ਨੌਜਵਾਨ ਦੀ ਹਾਦਸੇ ਵਿੱਚ ਮੌਤ
ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਦੇ ਸੈਕਟਰ-70 ਨੇੜੇ ਪੈਂਦੇ ਪਿੰਡ ਮਟੌਰ ਤੋਂ ਪਿਛਲੇ ਦਿਨੀਂ ਹਜ਼ੂਰ ਸਾਹਿਬ ਦੀ ਯਾਤਰਾ ’ਤੇ ਗਈ ਸ਼ਰਧਾਲੂਆਂ ਦੀ ਬੱਸ ਵਾਪਸੀ ਸਮੇਂ ਇੰਦੌਰ ਨੇੜੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 35 ਵਰ੍ਹਿਆਂ ਦੇ ਗੁਰਪ੍ਰੀਤ ਸਿੰਘ (35),...
Advertisement
ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਦੇ ਸੈਕਟਰ-70 ਨੇੜੇ ਪੈਂਦੇ ਪਿੰਡ ਮਟੌਰ ਤੋਂ ਪਿਛਲੇ ਦਿਨੀਂ ਹਜ਼ੂਰ ਸਾਹਿਬ ਦੀ ਯਾਤਰਾ ’ਤੇ ਗਈ ਸ਼ਰਧਾਲੂਆਂ ਦੀ ਬੱਸ ਵਾਪਸੀ ਸਮੇਂ ਇੰਦੌਰ ਨੇੜੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 35 ਵਰ੍ਹਿਆਂ ਦੇ ਗੁਰਪ੍ਰੀਤ ਸਿੰਘ (35), ਵਾਸੀ ਦਿਆਲਪੁਰਾ (ਮੁਹਾਲੀ) ਦੀ ਮੌਤ ਹੋ ਗਈ। ਪ੍ਰਾਪਰਟੀ ਦੇ ਕੰਮ ਕਰਨ ਵਾਲਾ ਗੁਰਪ੍ਰੀਤ ਸਿੰਘ ਆਪਣੇ ਦੋ ਬੱਚਿਆਂ, ਪਤਨੀ ਅਤੇ ਮਾਤਾ ਨਾਲ ਯਾਤਰਾ ’ਤੇ ਗਿਆ ਸੀ। ਪਿੰਡ ਮਟੌਰ ਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਮਟੌਰ ਦਾ ਸੁਖਪਾਲ ਸਿੰਘ (35) ਵੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦਾ ਮੁਹਾਲੀ ਦੇ ਚਾਵਲਾ ਹਸਪਤਾਲ ਵਿੱਚ ਇਲਾਜ ਕਰਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ 53 ਦੇ ਕਰੀਬ ਸ਼ਰਧਾਲੂ ਸਵਾਰ ਸਨ। ਹਾਦਸੇ ਵਿੱਚ ਕਈ ਸਵਾਰੀਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ।
Advertisement
Advertisement