DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਦੀ ਮਾਜਰਾ ਦੇ ਜੋੜ ਮੇਲ ਦੌਰਾਨ ਵੱਡੀ ਗਿਣਤੀ ਸੰਗਤ ਨਤਮਸਤਕ

ਜਗਮੋਹਨ ਸਿੰਘ ਘਨੌਲੀ, 31 ਦਸੰਬਰ ਇਥੋਂ ਨੇੜਲੇ ਪਿੰਡ ਲੋਦੀ ਮਾਜਰਾ ਵਿੱਚ ਸ਼ਹੀਦੀ ਜੋੜ ਮੇਲ ਕਰਵਾਇਆ ਗਿਆ। ਸੰਤ ਬਾਬਾ ਖੁਸ਼ਹਾਲ ਸਿੰਘ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਦੀ ਦੇਖ ਰੇਖ ਅਧੀਨ ਕਰਵਾਏ ਗਏ ਸਮਾਗਮ ਦੌਰਾਨ ਸਵੇਰੇ ਅਖੰਡ ਪਾਠ...
  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਕਵੀਸ਼ਰਾਂ ਦੀਆਂ ਵਾਰਾਂ ਸੁਣਦੀ ਹੋਈ ਸੰਗਤ।
Advertisement

ਜਗਮੋਹਨ ਸਿੰਘ

ਘਨੌਲੀ, 31 ਦਸੰਬਰ

Advertisement

ਇਥੋਂ ਨੇੜਲੇ ਪਿੰਡ ਲੋਦੀ ਮਾਜਰਾ ਵਿੱਚ ਸ਼ਹੀਦੀ ਜੋੜ ਮੇਲ ਕਰਵਾਇਆ ਗਿਆ। ਸੰਤ ਬਾਬਾ ਖੁਸ਼ਹਾਲ ਸਿੰਘ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਦੀ ਦੇਖ ਰੇਖ ਅਧੀਨ ਕਰਵਾਏ ਗਏ ਸਮਾਗਮ ਦੌਰਾਨ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਚਰਨ ਸਿੰਘ ਆਲਮਗੀਰ, ਬਲਵੀਰ ਸਿੰਘ ਰਸੀਲਾ ਤੇ ਸੁਖਵਿੰਦਰ ਸਿੰਘ ਨੂਰ ਦੇ ਢਾਡੀ ਜਥਿਆਂ ਤੋਂ ਇਲਾਵਾ ਕੰਵਰ ਹਰਮਿੰਦਰ ਸਿੰਘ ਦੇ ਕੀਰਤਨੀ ਜਥੇ ਸਣੇ ਕਈ ਹੋਰ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਮਾਸਟਰ ਜਗਤਾਰ ਸਿੰਘ, ਮਾਸਟਰ ਅਵਤਾਰ ਸਿੰਘ, ਸਾਬਕਾ ਸਰਪੰਚ ਅਜਮੇਰ ਸਿੰਘ, ਬਾਬਾ ਮੱਘਰ ਸਿੰਘ, ਜਸਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਮੇਲ ਸਿੰਘ,ਕੁਲਵੀਰ ਸਿੰਘ ਤੇ ਗਿਆਨੀ ਸੁਖਵਿੰਦਰ ਸਿੰਘ ਹਾਜ਼ਰ ਸਨ।

ਕੈਂਪ ਦੌਰਾਨ 30 ਵਿਅਕਤੀਆਂ ਵੱਲੋਂ ਖ਼ੂਨਦਾਨ

ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ।

ਘਨੌਲੀ: ਇੱਥੇ ਪਿੰਡ ਲੌਦੀਮਾਜਰਾ ਵਿੱਚ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇੇ ਲਾਈਫ ਲਾਈਨ ਬਲੱਡ ਡੋਨਰਜ਼ ਸੁਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਗੁਰਸਾਗਰ ਲੌਦੀਮਾਜਰਾ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਵੱਲੋਂ ਕੀਤਾ ਗਿਆ। ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਅਜਮੇਰ ਸਿੰਘ ਤੇ ਬਲੱਡ ਡੋਨਰਜ਼ ਸੁਸਾਇਟੀ ਦੇ ਕੰਵਲਜੀਤ ਸਿੰਘ ਦੀ ਦੇਖ ਰੇਖ ਹੇਠ ਲਗਾਏ ਕੈਂਪ ਦੌਰਾਨ ਡਾ. ਸੁਰਿੰਦਰ ਸਿੰਘ ਦੀ ਅਗਵਾਈ ਅਧੀਨ ਅਲਫਾ ਬਲੱਡ ਬੈਂਕ ਸੁਰਜੀਤ ਹਸਪਤਾਲ ਰੂਪਨਗਰ ਤੋਂ ਆਈ ਟੀਮ ਵੱਲੋਂ 30 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਤਜਿੰਦਰ ਸਿੰਘ ਗੋਰਾ, ਮਾਸਟਰ ਅਵਤਾਰ ਸਿੰਘ,ਜਸਪ੍ਰੀਤ ਸਿੰਘ ਅਕਬਰਪੁਰ ਤੇ ਬਲਿਵੰਦਰ ਸਿੰਘ ਸੈਣੀ ਡੀਜੇ ਰੂਪਨਗਰ ਤੋਂ ਇਲਾਵਾ ਸੋਨੂੰ ਕੁਮਾਰ, ਪੂਨਮ ਰਾਣੀ,ਖੁਸ਼ਿਵੰਦਰ ਕੌਰ, ਕੁਮਾਰੀ ਬਲਜੀਤ ਕੌਰ ਤੇ ਮੁਹੰਮਦ ਹਾਸ਼ਿਮ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
×